ਕ੍ਰਿਪਟੋ ਕਰੈਸ਼ : 1 ਲੱਖ ਕਰੋੜ ਡਾਲਰ ਘਟੀ ਕ੍ਰਿਪਟੋਕਰੰਸੀ ਦੀ ਮਾਰਕੀਟ ਵੈਲਿਊ

01/23/2022 9:56:42 AM

ਨਵੀਂ ਦਿੱਲੀ (ਭਾਸ਼ਾ) - ਕ੍ਰਿਪਟੋਕਰੰਸੀ ਬਾਜ਼ਾਰ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ ਸ਼ਨੀਵਾਰ ਨੂੰ 39,000 ਦੇ ਪੱਧਰ ਤੋਂ ਹੇਠਾਂ ਆਉਂਦੀ ਹੋਈ ਵਿਖਾਈ ਦਿੱਤੀ। ਗਿਰਾਵਟ ਸਿਰਫ ਬਿਟਕੁਆਇਨ ਤੱਕ ਹੀ ਸੀਮਿਤ ਨਹੀਂ ਹੈ। ਕੁੱਝ ਹੋਰ ਕ੍ਰਿਪਟੋਕਰੰਸੀਜ਼ ਦੀ ਕੀਮਤ ਵੀ ਹੇਠਾਂ ਆਈ ਹੈ। ਬਲੂਮਬਰਗ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਜ਼ਾਰ ਵੱਲੋਂ ਇਨਸੈਂਟਿਵ ਵਾਪਸ ਲੈਣ ਦੇ ਫੈੱਡਰਲ ਰਿਜ਼ਰਵ ਦੇ ਇਰਾਦੇ ਨਾਲ, ਦੁਨੀਆ ਭਰ ਵਿਚ ਕ੍ਰਿਪਟੋਕਰੰਸੀ ਨੂੰ ਭਾਰੀ ਨੁਕਸਾਨ ਹੋਇਆ। ਬਿਟਕੁਆਇਨ ਦੀ ਕੀਮਤ ਸ਼ੁੱਕਰਵਾਰ ਨੂੰ 12 ਫੀਸਦੀ ਤੋਂ ਜ਼ਿਆਦਾ ਟੁੱਟ ਗਈ ਅਤੇ 36,000 ਡਾਲਰ ਤੋਂ ਡਿੱਗ ਕੇ ਜੁਲਾਈ ਤੋਂ ਬਾਅਦ ਦੇ ਆਪਣੇ ਹੇਠਲੇ ਪੱਧਰ ਉੱਤੇ ਆ ਗਈ। ਬਿਟਕੁਆਇਨ ਨਵੰਬਰ ਵਿਚ ਆਪਣੇ ਪੀਕ ਉੱਤੇ ਸੀ, ਉਦੋਂ ਤੋਂ ਹੁਣ ਤੱਕ ਇਹ 45 ਫਸੀਦੀ ਹੇਠਾਂ ਆ ਚੁੱਕਾ ਹੈ।

ਇਹ ਵੀ ਪੜ੍ਹੋ : CBDT ਦਾ ਟੈਕਸਦਾਤਿਆਂ ਨੂੰ ਵੱਡਾ ਝਟਕਾ, ਯੂਲਿਪ ’ਤੇ ਮਿਲਣ ਵਾਲੀ ਟੈਕਸ ਛੋਟ ਲਿਮਿਟ ਘਟਾਈ

ਹੋਰ ਡਿਜੀਟਲ ਕਰੰਸੀਆਂ ਈਥਰ ਅਤੇ ਮੀਮ ਨੂੰ ਵੀ ਜ਼ਿਆਦਾ ਨਹੀਂ ਤਾਂ ਇੰਨਾ ਹੀ ਨੁਕਸਾਨ ਤਾਂ ਹੋਇਆ ਹੀ ਹੈ। ਰਿਪੋਰਟ ਮੁਤਾਬਕ, ਨਵੰਬਰ ਵਿਚ ਪੀਕ ਤੋਂ ਹੇਠਾਂ ਆਉਣ ਤੋਂ ਬਾਅਦ ਇਸ ਦੀ ਮਾਰਕੀਟ ਵੈਲਿਊ 600 ਅਰਬ ਡਾਲਰ ਤੋਂ ਜ਼ਿਆਦਾ ਘੱਟ ਚੁੱਕੀ ਹੈ, ਉਥੇ ਹੀ ਪੂਰੇ ਕ੍ਰਿਪਟੋ ਬਾਜ਼ਾਰ ਦੀ ਗੱਲ ਕਰੀਏ ਤਾਂ ਮਾਰਕੀਟ ਵੈਲਿਊ ਨੂੰ 1 ਲੱਖ ਕਰੋਡ਼ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।

ਡਿਜੀਟਲ ਐਸੇਟ ਲਈ ਅਮਰੀਕਾ ਲਿਆ ਰਿਹੈ ਨਵੀਂ ਰਣਨੀਤੀ

ਇਸ ਵਿਚ ਬਾਇਡਨ ਪ੍ਰਸ਼ਾਸਨ ਡਿਜੀਟਲ ਜਾਇਦਾਦ ਲਈ ਜਲਦ ਤੋਂ ਜਲਦ ਇਕ ਸ਼ੁਰੂਆਤੀ ਸਰਕਾਰ-ਵਿਆਪੀ ਰਣਨੀਤੀ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ, ਹੋ ਸਕਦਾ ਹੈ ਕਿ ਇਹ ਅਗਲੇ ਮਹੀਨੇ ਤੱਕ ਆ ਜਾਵੇ। ਸਮੂਹ ਏਜੰਸੀਆਂ ਨੂੰ ਜੋਖਮ ਅਤੇ ਮੌਕਿਆਂ ਦਾ ਮੁਲਾਂਕਣ ਕਰਨ ਦਾ ਕੰਮ ਦਿੱਤਾ ਗਿਆ ਹੈ।

ਕ੍ਰਿਪਟੋਕਰੰਸੀ ਵਾਅਦਾ ਕਾਰੋਬਾਰ ਅਤੇ ਸੂਚਨਾ ਮੰਚ ਕਾਇਨਗਲਾਸ ਦੇ ਅੰਕੜਿਆਂ ਅਨੁਸਾਰ, ਇਸ ਵਿਚ ਪਿਛਲੇ 24 ਘੰਟਿਆਂ ਵਿਚ 239,000 ਤੋਂ ਜ਼ਿਆਦਾ ਟਰੇਡਰਸ ਨੇ ਲੱਗਭੱਗ 87.4 ਕਰੋਡ਼ ਡਾਲਰ ਦੇ ਲਿਕਵੀਡੇਸ਼ਨ ਨਾਲ ਆਪਣੀ ਪੁਜ਼ੀਸ਼ਨਜ਼ ਨੂੰ ਕਲੋਜ਼ ਕਰ ਦਿੱਤਾ।

ਇਹ ਵੀ ਪੜ੍ਹੋ : ਖਪਤਕਾਰਾਂ ਨੂੰ ਮੁੜ ਲੱਗੇਗਾ ਝਟਕਾ, ਇਸ ਕਾਰਨ ਵਧ ਸਕਦੇ ਹਨ ਰਿਫਾਇੰਡ ਆਇਲ ਦੇ ਰੇਟ

ਕਿੱਥੇ ਆ ਗਈ ਹੈ ਕੀਮਤ

ਇਕ ਹੋਰ ਰਿਪੋਰਟ ਮੁਤਾਬਕ, ਗਿਰਾਵਟ ਦੇ ਟਰੈਂਡ ਨੂੰ ਜਾਰੀ ਰੱਖਦੇ ਹੋਏ ਬਿਟਕੁਆਇਨ ਦੀ ਕੀਮਤ ਸ਼ਨੀਵਾਰ ਨੂੰ 9.4 ਫੀਸਦੀ ਦੀ ਗਿਰਾਵਟ ਦੇ ਨਾਲ 36,436.88 ਡਾਲਰ ਉੱਤੇ ਕਾਰੋਬਾਰ ਕਰ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਸ ਵਿਚ 14 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਹੋਰ ਡਿਜੀਟਲ ਕਰੰਸੀਆਂ ਇਥਰ ਅਤੇ ਮੀਮ ਕੁਆਇਨ ਵਿਚ ਵੀ ਗਿਰਾਵਟ ਦਾ ਦੌਰ ਜਾਰੀ ਹੈ। ਏਥੇਰੀਅਮ 12.1 ਫੀਸਦੀ ਡਿੱਗ ਕੇ 2,593.50 ਡਾਲਰ ਉੱਤੇ ਬੰਦ ਹੋਇਆ। ਬਾਇਨੇਂਸ ਕੁਆਇਨ ਦਾ ਕਾਰੋਬਾਰ 386.64 ਡਾਲਰ ਉੱਤੇ ਸੀ, ਜੋ ਕਿ 9.9 ਫੀਸਦੀ ਗਿਰਾਵਟ ਉੱਤੇ ਕਾਰੋਬਾਰ ਕਰ ਰਿਹਾ ਸੀ। ਕਾਰਡਾਨੋ 8.6 ਫੀਸਦੀ ਡਿੱਗ ਕੇ 1.14 ਡਾਲਰ ਉੱਤੇ ਹੈ। ਸਾਲਾਨਾ 12.4 ਫੀਸਦੀ ਡਿੱਗ ਕੇ 111.59 ਡਾਲਰ ਉੱਤੇ, ਜਦੋਂਕਿ ਡੌਗੀ ਕੁਆਇਨ 7 ਫੀਸਦੀ ਡਿੱਗ ਕੇ 0.143498 ਡਾਲਰ ਉੱਤੇ ਆ ਗਿਆ। ਸ਼ੀਬਾ ਇਨੁ ਵਿਚ 15.6 ਫੀਸਦੀ ਦੀ ਭਾਰੀ ਗਿਰਾਵਟ ਨਾਲ 0.00002218 ਡਾਲਰ ਉੱਤੇ ਕਾਰੋਬਾਰ ਕਰਦਾ ਨਜ਼ਰ ਆਇਆ।

ਇਹ ਵੀ ਪੜ੍ਹੋ : 12 ਮਹੀਨਿਆਂ ’ਚ 1.50 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News