ਕ੍ਰਿਪਟੋ ਨਿਵੇਸ਼ਕਾਂ ਨੂੰ ਲੱਗ ਸਕਦੈ ਝਟਕਾ! 30 ਫ਼ੀਸਦੀ ਮਗਰੋਂ ਹੋਰ ਟੈਕਸ ਲਗਾਉਣ ਦੀ ਤਿਆਰੀ 'ਚ ਸਰਕਾਰ

05/10/2022 4:28:16 PM

ਨਵੀਂ ਦਿੱਲੀ - ਕ੍ਰਿਪਟੋਕਰੰਸੀ ਨਿਵੇਸ਼ਕਾਂ ਲਈ ਇੱਕ ਹੋਰ ਬੁਰੀ ਖ਼ਬਰ ਹੈ। ਬਜਟ 'ਚ ਸਰਕਾਰ ਨੇ ਕ੍ਰਿਪਟੋਕਰੰਸੀ ਦੀ ਆਮਦਨ 'ਤੇ 30 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਹੁਣ ਇਸ 'ਤੇ 28 ਫੀਸਦੀ ਗੁਡਸ ਐਂਡ ਸਰਵਿਸ ਟੈਕਸ ਲਗਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜੀਐੱਸਟੀ ਕੌਂਸਲ ਆਪਣੀ ਅਗਲੀ ਬੈਠਕ 'ਚ ਕ੍ਰਿਪਟੋਕਰੰਸੀ ਲੈਣ-ਦੇਣ 'ਤੇ 28 ਫੀਸਦੀ ਦਾ ਭਾਰੀ ਟੈਕਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਡਿਜੀਟਲ ਮੁਦਰਾ ਨੂੰ ਲਾਟਰੀ, ਕੈਸੀਨੋ, ਰੇਸਕੋਰਸ ਅਤੇ ਜੂਏ ਵਜੋਂ ਵਰਗੀਕ੍ਰਿਤ ਕਰਦੀ ਹੈ।

ਇਹ ਵੀ ਪੜ੍ਹੋ : WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ 512 ਮੈਂਬਰ ਗਰੁੱਪ ਅਤੇ 2GB ਫਾਈਲ ਸ਼ੇਅਰਿੰਗ ਸਮੇਤ ਮਿਲਣਗੇ ਇਹ ਫ਼ੀਚਰ

ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ ਕਦੋਂ ਹੋਵੇਗੀ, ਫਿਲਹਾਲ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਬਜਟ 2022 ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕ੍ਰਿਪਟੋਕਰੰਸੀ ਤੋਂ ਕਮਾਈ 'ਤੇ 30 ਪ੍ਰਤੀਸ਼ਤ ਟੈਕਸ ਦਾ ਐਲਾਨ ਕੀਤਾ ਸੀ। ਵਰਚੁਅਲ ਡਿਜੀਟਲ ਸੰਪਤੀਆਂ 'ਤੇ ਟੈਕਸ ਲਗਾਉਣ ਲਈ ਇਨਕਮ ਟੈਕਸ ਐਕਟ ਵਿੱਚ ਇੱਕ ਨਵਾਂ ਸੈਕਸ਼ਨ 115BBH ਜੋੜਿਆ ਗਿਆ ਸੀ। ਬਜਟ ਵਿੱਚ ਕ੍ਰਿਪਟੋਕਰੰਸੀ 'ਤੇ ਟੈਕਸ ਪੇਸ਼ ਕੀਤੇ ਗਏ ਸਨ, ਪਰ ਹੁਣ ਤੱਕ ਕੋਈ ਵੀ ਡਿਜੀਟਲ ਸੰਪਤੀਆਂ ਨੂੰ ਨਿਯਮਤ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਤੁਹਾਡੀ ਕਮਾਈ ਵਿੱਚੋਂ ਹਿੱਸਾ ਚਾਹੁੰਦੀ ਹੈ, ਪਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੀ ਸਥਿਤੀ ਵਿੱਚ, ਰੈਗੂਲੇਸ਼ਨ ਨਾਲ ਸਬੰਧਤ ਕੋਈ ਮਦਦ ਨਹੀਂ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਸਪੱਸ਼ਟ ਕਿਹਾ ਸੀ ਕਿ ਟੈਕਸ ਲਗਾਉਣ ਦਾ ਮਤਲਬ ਕ੍ਰਿਪਟੋਕਰੰਸੀ ਨੂੰ ਕਾਨੂੰਨੀ ਦਰਜਾ ਦੇਣਾ ਨਹੀਂ ਹੈ।

ਇਹ ਵੀ ਪੜ੍ਹੋ : Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ

ਕ੍ਰਿਪਟੋ ਤੋਹਫ਼ੇ 'ਤੇ ਵੀ ਟੈਕਸ ਲੱਗੇਗਾ

ਮੰਨਿਆ ਜਾ ਰਿਹਾ ਹੈ ਕਿ 28 ਫੀਸਦੀ ਦਾ ਜੀਐਸਟੀ 30 ਫੀਸਦੀ ਦੇ ਕ੍ਰਿਪਟੋ ਇਨਕਮ ਟੈਕਸ ਤੋਂ ਵੱਖ ਹੋਵੇਗਾ। ਇਸ ਤੋਂ ਇਲਾਵਾ ਇੱਕ ਸੀਮਾ ਤੋਂ ਵੱਧ ਲੈਣ-ਦੇਣ 'ਤੇ 1% ਦਾ ਟੀਡੀਐਸ ਕੱਟਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਕ੍ਰਿਪਟੋਕੁਰੰਸੀ ਜਾਂ ਡਿਜੀਟਲ ਅਸੈਟ ਗਿਫਟ ਕਰਦੇ ਹੋ, ਤਾਂ ਇਸ 'ਤੇ ਵੀ ਟੈਕਸ ਲੱਗੇਗਾ।

ਇਹ ਵੀ ਪੜ੍ਹੋ : ਦੋ ਵਕਤ ਦੀ ਰੋਟੀ ਖਾਣਾ ਹੋ ਰਿਹੈ ਮੁਸ਼ਕਿਲ! ਦੇਸ਼ ਦੇ ਕੁਝ ਹਿੱਸਿਆਂ 'ਚ ਆਟਾ ਹੋਇਆ 59 ਰੁਪਏ ਕਿਲੋ

ਕ੍ਰਿਪਟੋਕਰੰਸੀ ਵਿੱਚ ਭਾਰੀ ਗਿਰਾਵਟ

ਕ੍ਰਿਪਟੋਕਰੰਸੀਜ਼ ਪਿਛਲੇ ਕੁਝ ਸਮੇਂ ਤੋਂ ਦਬਾਅ ਹੇਠ ਹਨ। ਬਿਟਕੁਆਇਨ ਇਸ ਸਮੇਂ 30820 ਡਾਲਰ ਦੇ ਪੱਧਰ 'ਤੇ ਵਪਾਰ ਕਰ ਰਿਹਾ ਹੈ। ਇਸ 'ਚ ਕਰੀਬ 9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਈਥਰਿਅਮ 'ਚ 6 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ 2312 ਡਾਲਰ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ‘ਨਿਰਮਾਣ ਅਧੀਨ ਫਲੈਟ ’ਤੇ GST ਸਬੰਧੀ ਫੈਸਲੇ ਨਾਲ ਖਰੀਦਦਾਰਾਂ ’ਤੇ ਘੱਟ ਹੋਵੇਗਾ ਟੈਕਸ ਦਾ ਬੋਝ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟਾ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News