ਕੱਚੇ ਤੇਲ ''ਚ ਕਮਜ਼ੋਰੀ, ਸੋਨੇ ਦੀ ਚਮਕ ਘਟੀ

12/06/2019 8:59:10 AM

ਮੁੰਬਈ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.15 ਫੀਸਦੀ ਦੀ ਕਮਜ਼ੋਰੀ ਨਾਲ 56.00 ਡਾਲਰ ਦੇ ਆਸ-ਪਾਸ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬ੍ਰੇਂਟ ਕਰੂਡ 'ਚ ਕਮਜ਼ੋਰੀ ਦਿਖ ਰਹੀ ਹੈ ਅਤੇ ਇਹ 0.24 ਫੀਸਦੀ ਦੀ ਗਿਰਾਵਟ ਦੇ ਨਾਲ 63 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਨਾਲ ਹੀ ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ 'ਚ ਸੁਸਤੀ ਨਜ਼ਰ ਆ ਰਹੀ ਹੈ ਅਤੇ ਕੋਮੈਕਸ 'ਤੇ ਸੋਨਾ 0.16 ਫੀਸਦੀ ਦੀ ਕਮਜ਼ੋਰੀ ਨਾਲ 1480.70 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ 'ਚ ਵੀ ਗਿਰਾਵਟ ਦਿਖਾਈ ਦੇ ਰਹੀ ਹੈ ਅਤੇ ਕੋਮੈਕਸ 'ਤੇ ਚਾਂਦੀ 0.29 ਫੀਸਦੀ ਦੀ ਕਮਜ਼ੋਰੀ ਦੇ ਨਾਲ 17 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।