ਕੱਚੇ ਤੇਲ ''ਚ ਕਮਜ਼ੋਰੀ, ਸੋਨੇ ਦੀ ਚਮਕ ਵਧੀ

01/21/2020 9:38:22 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.24 ਫੀਸਦੀ ਦੀ ਗਿਰਾਵਟ ਦੇ ਨਾਲ 58.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਟ ਕਰੂਡ 'ਚ ਗਿਰਾਵਟ ਦਿਸ ਰਹੀ ਹੈ ਅਤੇ ਇਹ 0.43 ਫੀਸਦੀ ਦੀ ਕਮਜ਼ੋਰੀ ਦੇ ਨਾਲ 65 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਮਜ਼ਬੂਤੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.40 ਫੀਸਦੀ ਦੀ ਤੇਜ਼ੀ ਦੇ ਨਾਲ 1566.60 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਤੇਜ਼ੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.32 ਫੀਸਦੀ ਦੀ ਤੇਜ਼ੀ ਦੇ ਨਾਲ 18 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਕੱਚਾ ਤੇਲ ਫਿਊਚਰ
ਖਰੀਦ-4160 ਰੁਪਏ
ਟੀਚਾ-4230 ਰੁਪਏ
ਸਟਾਪਲਾਸ-4121 ਰੁਪਏ
ਐਲੂਮੀਨੀਅਮ ਫਿਊਚਰ
ਖਰੀਦੋ-142.1 ਰੁਪਏ
ਟੀਚਾ-139.0 ਰੁਪਏ
ਸਟਾਪਲਾਸ-144.0 ਰੁਪਏ

Aarti dhillon

This news is Content Editor Aarti dhillon