ਕੱਚੇ ਤੇਲ ''ਚ ਆਈ ਤੇਜ਼ੀ, ਸੋਨਾ-ਚਾਂਦੀ ਦੀ ਚਾਲ ਸੁਸਤ

09/12/2019 9:30:22 AM

ਮੁੰਬਈ — ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ 'ਤੇ ਕੱਚਾ ਤੇਲ 0.84 ਫੀਸਦੀ ਦੇ ਵਾਧੇ ਨਾਲ 56.22 ਡਾਲਰ 'ਤੇ ਦਿਖਾਈ ਦੇ ਰਿਹਾ ਹੈ ਅਤੇ ਬ੍ਰੇਂਟ ਕਰੂਡ 0.72 ਫੀਸਦੀ ਦੇ ਵਾਧੇ ਨਾਲ 61.25 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਸੋਨੇ-ਚਾਂਦੀ 'ਚ ਕਮਜ਼ੋਰੀ ਦਿਖ ਰਹੀ ਹੈ। ਕਾਮੈਕਸ 'ਤੇ ਸੋਨਾ 0.19 ਫੀਸਦੀ ਦੀ ਗਿਰਾਵਟ ਦੇ ਨਾਲ 1,500.30 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.30 ਫੀਸਦੀ ਦੀ ਕਮਜ਼ੋਰੀ ਦੇ ਨਾਲ 18.11 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।