ਕੱਚੇ ਤੇਲ ''ਚ ਰੇਠਲੇ ਪੱਧਰਾਂ ''ਤੋਂ ਰਿਕਵਰੀ, ਸੋਨੇ ''ਚ ਉਤਾਰ-ਚੜ੍ਹਾਅ

03/20/2020 10:43:27 AM

ਨਵੀਂ ਦਿੱਲੀ—ਕੱਲ ਦੀ ਵੱਡੀ ਗਿਰਾਵਟ ਦੇ ਬਾਅਦ ਅੱਜ ਕੱਚੇ ਤੇਲ ਅਤੇ ਚਾਂਦੀ 'ਚ ਹੇਠਲੇ ਪੱਧਰਾਂ 'ਤੋਂ ਹਲਕੀ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਬ੍ਰੈਂਟ ਕਰੂਡ ਹੁਣ ਵੀ 18 ਸਾਲ ਦੇ ਹੇਠਲੇ ਪੱਧਰਾਂ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 26 ਡਾਲਰ ਦੇ ਆਲੇ-ਦੁਆਲੇ ਬਣਿਆ ਹੈ। ਉੱਧਰ ਸੋਨੇ 'ਚ ਉਤਾਰ-ਚੜ੍ਹਾਅ ਹੈ। ਐੱਮ.ਸੀ.ਐਕਸ. 'ਤੇ ਸੋਨਾ 0.06 ਫੀਸਦੀ ਦੀ ਕਮਜ਼ੋਰੀ ਨਾਲ 39700 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਚਾਂਦੀ 1.69 ਫੀਸਦੀ ਦੇ ਵਾਧੇ ਨਾਲ 34480 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਚਾਂਦੀ 1.69 ਫੀਸਦੀ ਦੇ ਵਾਧੇ ਨਾਲ 34480 ਦੇ ਪੱਧਰ 'ਤੇ ਨਜ਼ਰ ਆ ਰਹੀ ਹੈ। ਐੱਮ.ਸੀ.ਐਕਸ. 'ਤੇ ਕੱਚਾ ਤੇਲ 5.37 ਫੀਸਦੀ ਦੇ ਵਾਧੇ ਨਾਲ 1706 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ ਜਦੋਂਕਿ ਨੈਚੁਰਲ ਗੈਸ 5.12 ਫੀਸਦੀ ਦੇ ਵਾਧੇ ਨਾਲ 125.20 ਰੁਪਏ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਸ਼ੇਅਰ ਬਾਜ਼ਾਰ ਦੇ ਬਅਦ ਹੁਣ ਰੁਪਏ 'ਚ ਕੋਹਰਾਮ ਮਚਣਾ ਸ਼ੁਰੂ ਹੋ ਗਿਆ ਹੈ। ਰੁਪਏ ਨੇ ਨਵਾਂ ਰਿਕਾਰਡ ਤਾਂ ਬਣਾ ਦਿੱਤਾ ਹੈ। ਇਕ ਡਾਲਰ ਦਾ ਭਾਅ ਪਹਿਲੀ ਵਾਰ 75 ਰੁਪਏ ਤੋਂ ਹੀ ਹੇਠਾਂ ਫਿਸਲ ਗਿਆ। ਰੁਪਿਆ ਪਹਿਲੀ ਵਾਰ 75 ਦੇ ਹੇਠਾਂ ਫਿਸਲਿਆ ਹੈ। ਅੱਜ ਰੁਪਏ ਨੇ 75.16 ਦਾ ਨਵਾਂ ਰਿਕਾਰਡ ਲੋਅ ਬਣਾਇਆ ਹੈ। 3 ਹਫਤੇ 'ਚ ਰੁਪਿਆ 3.5 ਰੁਪਏ ਪ੍ਰਤੀ ਡਾਲਰ ਤੋਂ ਜ਼ਿਆਦਾ ਕਮਜ਼ੋਰ ਹੋਇਆ ਹੈ। ਕੋਰੋਨਾ ਵਾਇਰਸ ਸੰਕਟ ਦਾ ਅਸਰ ਰੁਪਏ 'ਤੇ ਪਿਆ ਹੈ।

Aarti dhillon

This news is Content Editor Aarti dhillon