ਜੰਗ ਦਾ ਅਸਰ : ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਪੁੱਜੀ, 13 ਸਾਲ ''ਚ ਸਭ ਤੋਂ ਉੱਚੇ ਪੱਧਰ ''ਤੇ

03/07/2022 9:09:48 AM

ਬਿਜ਼ਨੈੱਸ ਡੈਸਕ : ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਰੂਸ-ਯੂਕ੍ਰੇਨ ਸੰਕਟ ਕਾਰਨ ਮੰਗ ਅਤੇ ਸਪਲਾਈ 'ਚ ਵੱਧਦੇ ਅੰਤਰ ਕਾਰਨ ਕੀਮਤਾਂ 'ਚ ਤੇਜ਼ੀ ਨਾਲ ਉਛਾਲ ਦੇਖਣ ਨੂੰ ਮਿਲਿਆ ਹੈ। ਯੂਕ੍ਰੇਨ 'ਚ ਜਾਰੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ 125 ਡਾਲਰ ਪ੍ਰਤੀ ਬੈਰਲ ਦੇ ਪੱਧਰ ਦੇ ਕਰੀਬ ਪਹੁੰਚ ਚੁੱਕੀਆਂ ਹਨ, ਜੋ ਕਿ ਤੇਲ ਕੀਮਤਾਂ ਦਾ 13 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਦਾ ਸਭ ਤੋਂ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, 'ਸਾਇਰਨ ਵੱਜਦੇ ਹੀ ਬੰਕਰ 'ਚ ਭੇਜ ਦਿੱਤਾ ਜਾਂਦਾ ਸੀ'

ਇਸ ਦੇ ਨਾਲ ਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਇਸ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਦੇ ਪਾਰ ਜਾ ਸਕਦੀ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਇਸ ਉਛਾਲ ਕਾਰਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਦੀ ਸੰਭਾਵਨਾ ਬਣ ਗਈ ਹੈ। ਦੇਸ਼ 'ਚ ਤੇਲ ਦੀਆਂ ਖ਼ੁਦਰਾ ਕੀਮਤਾਂ 'ਚ ਪਿਛਲੇ 4 ਮਹੀਨਿਆਂ ਤੋਂ ਸਥਿਰਤਾ ਬਣੀ ਹੋਈ ਹੈ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਮੁਸ਼ਕਲ 'ਚ ਘਿਰੇ 'ਨਵਜੋਤ ਸਿੱਧੂ', ਜਾਣੋ ਕੀ ਹੈ ਪੂਰਾ ਮਾਮਲਾ

ਐਤਵਾਰ ਸ਼ਾਮ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਕੱਚੇ ਤੇਲ 'ਚ 8 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਕਿਉਂਕਿ ਹੋਰ ਦੇਸ਼ਾਂ ਦੀ ਰੂਸ ਤੇ ਰੂਸੀ ਤੇਲ ਅਤੇ ਕੁਦਰਤੀ ਗੈਸ 'ਤੇ ਰੋਕ ਦੀ ਸੰਭਾਵਨਾ ਕਾਰਨ ਬਜ਼ਾਰ 'ਤੇ ਅਸਰ ਪੈ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2008 'ਚ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਸੀ। ਉੱਥੇ ਹੀ ਅਮਰੀਕਾ ਅਤੇ ਉਸ ਦੇ ਸਹਿਯੋਗੀ ਰੂਸੀ ਤੇਲ ਅਤੇ ਕੁਦਰਤੀ ਗੈਸ ਦੀ ਦਰਾਮਦ 'ਤੇ ਪਾਬੰਦੀ ਲਾਉਣ 'ਤੇ ਵਿਚਾਰ ਕਰ ਰਹੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita