2017 ਦੇ ਬਾਅਦ ਹੇਠਲੇ ਪੱਧਰ ''ਤੇ ਕੱਚੇ ਤੇਲ ਦੀਆਂ ਕੀਮਤਾਂ, ਸਸਤਾ ਹੋ ਸਕਦਾ ਹੈ ਪੈਟਰੋਲ ਅਤੇ ਡੀਜ਼ਲ

03/07/2020 3:27:32 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਬੀਤੇ ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ 10 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੱਚੇ ਤੇਲ ਦੇ ਭਾਅ 'ਚ ਇਹ ਗਿਰਾਵਟ ਓਪੇਕ ਦੇਸ਼ਾਂ ਵਲੋਂ ਪ੍ਰੋਡੈਕਸ਼ਨ 'ਚ ਕਟੌਤੀ ਨਹੀਂ ਕਰਨ ਦੇ ਫੈਸਲੇ ਦੇ ਬਾਅਦ ਦੇਖਣ ਨੂੰ ਮਿਲੀ ਹੈ। ਯੂ.ਐੱਸ.ਡਬਲਿਊ.ਟੀ.ਆਈ. ਅਤੇ ਬ੍ਰੈਂਟ ਕਰੂਡ ਦੇ ਭਾਅ 'ਚ ਗਿਰਾਵਟ ਆਈ। ਦੋਵਾਂ ਕੱਚੇ ਤੇਲ ਦੇ ਭਾਅ 'ਚ ਲੜੀਵਾਰ 10.07 ਫੀਸਦੀ ਅਤੇ 9.4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਓਪੇਕ ਅਤੇ ਇਸ ਦੇ ਸਹਿਯੋਗੀ ਦੇਸ਼ਾਂ 'ਚ ਮੀਟਿੰਗ ਦੇ ਦੌਰਾਨ ਕਰੂਡ ਪ੍ਰੋਡਕਸ਼ਨ 'ਚ ਕਟੌਤੀ ਕਰਨ 'ਤੇ ਗੱਲ ਨਹੀਂ ਬਣ ਸਕੀ।


ਕੀ ਹੈ ਡਬਲਿਊ.ਟੀ.ਆਈ. ਅਤੇ ਬ੍ਰੈਂਟ ਕਰੂਡ ਦਾ ਭਾਅ
ਸ਼ੁੱਕਰਵਾਰ ਨੂੰ   ਕਰੂਡ ਦਾ ਭਾਅ 4.62 ਡਾਲਰ ਭਾਵ 10.07 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਬਾਅਦ ਡਬਲਿਊ.ਟੀ.ਆਈ. ਦਾ ਭਾਅ 41.28 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਜੋ ਕਿ ਅਗਸਤ 2016 ਦੇ ਬਾਅਦ ਸਭ ਤੋਂ ਘੱਟੋ-ਘੱਟ ਪੱਧਰ ਹੈ। ਉੱਧਰ ਬ੍ਰੈਂਟ ਕਰੂਡ ਦੀ ਗੱਲ ਕਰੀਏ ਤਾਂ ਇਸ ਦੇ ਭਾਅ 'ਚ ਵੀ 9.4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਦੇ ਬਾਅਦ ਬ੍ਰੈਂਟ ਕਰੂਡ ਦਾ ਭਾਅ 45.27 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਜੂਨ 2017 ਦੇ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਘੱਟੋ-ਘੱਟ ਪੱਧਰ ਹੈ।
ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ
ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੇ ਭਾਅ 'ਚ ਇਸ ਕਟੌਤੀ ਦਾ ਸਿੱਧਾ ਲਾਭ ਘਰੇਲੂ ਬਾਜ਼ਾਰ 'ਚ ਵੀ ਦੇਖਣ ਨੂੰ ਮਿਲੇਗਾ। ਇਸ ਸਾਲ ਹੁਣ ਤੱਕ ਪੈਟਰੋਲ ਦੇ ਭਾਅ 'ਚ 4 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੋ ਚੁੱਕੀ ਹੈ। ਉੱਧਰ ਡੀਜ਼ਲ ਦੇ ਭਾਅ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 4.15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਹੋਈ ਹੈ। ਕੇਡੀਆ ਕਮੋਡਿਟੀ ਦੇ ਅਜੇ ਕੇਡੀਆ ਨੇ ਦੱਸਿਆ ਕਿ ਜੇਕਰ ਡਾਲਰ ਦੇ ਮੁਕਾਬਲੇ ਰੁਪਏ 'ਚ ਤੇਜ਼ੀ ਆਉਂਦੀ ਹੈ ਤਾਂ ਘਰੇਲੂ ਬਾਜ਼ਾਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 3-4 ਰੁਪਏ ਪ੍ਰਤੀ ਲੀਟਰ ਤੱਕ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਉੱਧਰ ਜੇਕਰ ਰੁਪਏ 'ਚ ਅੱਗੇ ਵੀ ਕਮਜ਼ੋਰੀ ਜਾਰੀ ਰਹਿੰਦੀ ਹੈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਦੀ ਉਮੀਦ ਘੱਟ ਹੋ ਜਾਵੇਗੀ।


2008 'ਚ ਕੀਤੀ ਗਈ ਸੀ ਸਭ ਤੋਂ ਵੱਡੀ ਕਟੌਤੀ
ਕੋਰੋਨਾ ਵਾਇਰਸ ਦੇ ਡਰ ਦੇ ਬਾਅਦ ਤੋਂ ਹੀ ਕੱਚੇ ਤੇਲ ਦੀ ਡਿਮਾਂਡ 'ਚ ਕਮੀ ਰਹੀ ਹੈ। ਇਹ ਕਾਰਨ ਹੈ ਕਿ ਸੰਸਾਰਕ ਬਾਜ਼ਾਰ ਦੇ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਪਿਛਲੀ ਵਾਰ ਸਾਲ 2008 'ਚ ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਕੱਚੇ ਤੇਲ ਦੇ ਉਤਪਾਦਨ 'ਚ 42 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਕੀਤੀ ਸੀ। ਇਹ ਸੰਸਾਰਕ ਵਿੱਤੀ ਸੰਕਤ ਦਾ ਦੌਰ ਸੀ। ਇਸ ਫੈਸਲੇ ਦੇ ਬਾਅਦ ਹੀ ਕੱਚੇ ਤੇਲ ਦੇ ਭਾਅ ਨੂੰ ਸਪੋਰਟ ਮਿਲੀ ਸੀ।

Aarti dhillon

This news is Content Editor Aarti dhillon