ਚੀਨ ''ਚ ਕੋਰੋਨਾਵਾਇਰਸ ਕਾਰਨ ਓਪੇਕ ਦੇਸ਼ਾਂ ਨੇ ਘਟਾਇਆ ਕੱਚੇ ਤੇਲ ਦੀ ਮੰਗ ਦਾ ਅਨੁਮਾਨ

02/13/2020 11:07:19 AM

ਪੈਰਿਸ—ਕੱਚਾ ਤੇਲ ਉਤਪਾਦਨ ਅਤੇ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ ਦੇਸ਼) ਨੇ ਬੁੱਧਵਾਰ ਨੂੰ ਚੀਨ 'ਚ ਕੋਰੋਨਾਵਾਇਰਸ ਪ੍ਰਕੋਪ ਦੇ ਚੱਲਦੇ ਦੁਨੀਆ ਭਰ 'ਚ ਕੱਚਾ ਤੇਲ ਮੰਗ 'ਚ ਵਾਧੇ ਦੇ ਆਪਣੇ ਅਨੁਮਾਨ ਨੂੰ ਘਟਾ ਦਿੱਤਾ ਹੈ। ਦੁਨੀਆ ਦੇ ਤੇਲ ਬਾਜ਼ਾਰ 'ਚ ਆਪਣੀ ਮਾਸਿਕ ਰਿਪੋਰਟ 'ਚ ਓਪੇਕ ਨੇ ਕਿਹਾ ਕਿ ਉਸ ਨੂੰ ਹੁਣ ਇਸ ਸਾਲ ਸੰਸਾਰਕ ਤੇਲ ਦੀ ਮੰਗ 'ਚ ਪ੍ਰਤੀ ਦਿਨ 9.90 ਲੱਖ ਬੈਰਲ (ਐੱਮ.ਬੀ.ਡੀ.) ਵਾਧੇ ਦਾ ਅਨੁਮਾਨ ਹੈ।
ਇਸ 'ਚ ਪਹਿਲੇ ਸੰਗਠਨ ਨੇ ਪਹਿਲੇ ਮਹੀਨੇ 12.20 ਲੱਖ ਬੈਰਲ ਪ੍ਰਤੀਦਿਨ ਵਾਧੇ ਦਾ ਅਨੁਮਾਨ ਪ੍ਰਗਟ ਕੀਤਾ ਸੀ। ਓਪੇਕ ਨੇ ਕਿਹਾ ਕਿ ਸਾਲ 2020 ਦੀ ਪਹਿਲੀ ਛਮਾਹੀ ਦੇ ਦੌਰਾਨ ਚੀਨ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਫੈਲਣਾ, ਸੰਸਾਰਕ ਮੰਗ 'ਚ ਕਮੀ ਕੀਤੇ ਜਾਣ ਦਾ ਪ੍ਰਮੁੱਖ ਕਾਰਨ ਹੈ। ਵਰਣਨਯੋਗ ਹੈ ਕਿ ਚੀਨ 'ਚ ਕੋਰੋਨਾਵਾਇਰਸ ਫੈਲਣ ਦੇ ਬਾਅਦ ਤੋਂ ਸੰਕਟ ਦੀ ਸਥਿਤੀ ਬਣੀ ਹੋਈ ਹੈ। ਚੀਨ ਦੇ ਜ਼ਿਆਦਾਤਰ ਹਿੱਸੇ 'ਚ ਲੋਕ ਘਰਾਂ 'ਚ ਕੈਦ ਹਨ। ਤਮਾਮ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਨਵੇਂ ਸਾਲ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ ਤਾਂ ਜੋ ਕੋਰੋਨਾਵਾਇਰਸ 'ਤੇ ਕਾਬੂ ਪਾਇਆ ਜਾ ਸਕੇ। ਇਸ ਨੂੰ ਹੁਣ 'ਕੋਵਿੰਦ-19' ਨਾਂ ਦਿੱਤਾ ਗਿਆ ਹੈ। ਓਪੇਕ ਨੇ ਕਿਹਾ ਕਿ ਉਸ ਨੇ ਇਸ ਸਾਲ ਲਈ ਚੀਨ ਦੇ ਆਰਥਿਕ ਵਾਧੇ ਦੇ ਅਨੁਮਾਨ ਨੂੰ ਵੀ ਘਟਾ ਕੇ 5.4 ਫੀਸਦੀ ਕਰ ਦਿੱਤਾ ਹੈ।


Aarti dhillon

Content Editor

Related News