ਕੋਰੋਨਾ ਵਾਇਰਸ ਦੇ ਕਾਰਨ ਇਕ ਸਾਲ ਦੇ ਹੇਠਲੇ ਪੱਧਰ 'ਤੇ ਕੱਚਾ ਤੇਲ

02/04/2020 2:51:08 PM

ਨਵੀਂ ਦਿੱਲੀ — ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਅਤੇ ਇਸ ਦੇ ਗੁਆਂਢੀ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਤੇਲ ਦੀਆਂ ਕੀਮਤਾਂ ਵਿਚ ਇਹ ਗਿਰਾਵਟ ਦੇਖੀ ਜਾ ਰਹੀ ਹੈ। ਕੋਰੋਨਾ ਵਾਇਰਸ ਨਾਲ ਤੇਲ ਦੀ ਗਲੋਬਲ ਮੰਗ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਵਾਇਰਸ ਦੇ ਕਾਰਨ ਸਿਰਫ ਚੀਨ ਦੀ ਤੇਲ ਖਪਤ ਵਿਚ 20 ਫੀਸਦੀ ਤੱਕ ਦੀ ਗਿਰਾਵਟ ਆ ਗਈ ਹੈ। ਮੰਗ 'ਚ ਕਮੀ ਕਾਰਨ ਤੇਲ ਦੀ ਫਿਊਚਰ ਪ੍ਰਾਈਜ਼ ਮੰਗਲਵਾਰ ਨੂੰ 50 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਏ ਜਿਹੜੇ ਕਿ ਕਰੀਬ ਇਕ ਸਾਲ ਦਾ ਘੱਟੋ-ਘੱਟ ਪੱਧਰ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਰੂਪ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 12 ਜਨਵਰੀ ਤੋਂ ਹੁਣ ਤੱਕ ਕਰੀਬ ਤਿੰਨ ਰੁਪਏ ਪ੍ਰਤੀ ਲੀਟਰ ਤੱਕ ਦੀ ਗਿਰਾਵਟ ਆ ਚੁੱਕੀ ਹੈ।

ਇਸ ਦੇ ਨਾਲ ਹੀ ਬ੍ਰੇਂਟ ਆਇਲ ਦੀ ਗੱਲ ਕਰੀਏ ਤਾਂ ਇਹ ਮੰਗਲਵਾਰ ਸਵੇਰੇ ਸਵਾ ਤਿੰਨ ਵਜੇ 54.14 ਡਾਲਰ ਪ੍ਰਤੀ ਬੈਰਲ 'ਤੇ ਟ੍ਰੇਂਡ ਕਰ ਰਿਹਾ ਸੀ। ਬ੍ਰੇਂਟ ਆਇਲ ਮੰਗਲਵਾਰ ਨੂੰ 54.18 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ ਹੈ ਅਤੇ ਸਵੇਰੇ 9 ਵਜੇ ਤੱਕ ਇਸ ਦੇ ਫਿਊਚਰ ਭਾਅ ਨੇ 53.95 ਡਾਲਰ ਪ੍ਰਤੀ ਬੈਰਲ ਤੋਂ 54.86 ਡਾਲਰ ਪ੍ਰਤੀ ਬੈਰਲ ਵਿਚਕਾਰ ਟ੍ਰੇਂਡ ਕੀਤਾ ਹੈ। ਜ਼ਿਕਰਯੋਗ ਹੈ ਕਿ ਬ੍ਰੇਂਟ ਆਇਲ ਦਾ ਫਿਊਚਰ ਭਾਅ ਪਿਛਲੇ ਸੈਸ਼ਨ 'ਚ 54.45 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਸੀ।

ਕਰੂਡ ਆਇਲ WTI ਦਾ ਫਿਊਚਰ ਭਾਅ ਮੰਗਲਵਾਰ ਨੂੰ ਸਵੇਰੇ ਸਾਢੇ ਚਾਰ ਵਜੇ ਕਰੀਬ 49.78 ਡਾਲਰ ਪ੍ਰਤੀ ਔਂਸ 'ਤੇ ਟ੍ਰੇਂਡ ਕਰ ਰਿਹਾ ਸੀ, ਜਿਹੜਾ ਕਿ ਕਰੀਬ ਇਕ ਸਾਲ ਦਾ ਇਸ ਦਾ ਘੱਟੋ-ਘੱਟ ਪੱਧਰ ਹੈ। ਕਰੂਡ ਆਇਲ ਦਾ ਫਿਊਚਰ ਭਾਅ ਅੱਜ ਮੰਗਲਵਾਰ ਨੂੰ 49.92 ਬੈਰਲ ਪ੍ਰਤੀ ਲੀਟਰ 'ਤੇ ਖੁੱਲ੍ਹਿਆ ਹੈ ਅਤੇ ਸਵੇਰੇ 9 ਵਜੇ ਤੱਕ ਇਸ ਦੇ ਭਾਅ ਨੇ 49.66 ਡਾਲਰ ਪ੍ਰਤੀ ਲੀਟਰ ਤੋਂ 50.59 ਡਾਲਰ ਪ੍ਰਤੀ ਲੀਟਰ ਦੇ ਵਿਚਕਾਰ ਟ੍ਰੇਂਡ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਚੇ ਤੇਲ ਦਾ ਫਿਊਚਰ ਪ੍ਰਾਈਜ਼ ਪਿਛਲੇ ਸੈਸ਼ਨ 'ਚ 50.11 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਸੀ।

ਚੀਨ ਦੀ ਐਨਰਜੀ ਇੰਡਸਟਰੀ ਨਾਲ ਜੁੜੇ ਲੋਕਾਂ ਅਨੁਸਾਰ ਦੁਨੀਆ ਦੇ ਸਭ ਤੋਂ ਵੱਡੇ ਆਯਾਤਕ ਦੀ ਤੇਲ ਮੰਗ 'ਚ ਕਰੀਬ ਤਿੰਨ ਮਿਲੀਅਨ ਬੈਰਲ ਪ੍ਰਤੀ ਦਿਨ ਦੀ ਗਿਰਾਵਟ ਆਈ ਹੈ। ਮੰਗ 'ਚ ਇਹ ਗਿਰਾਵਟ ਕੋਰੋਨਾ ਵਾਇਰਸ ਦੇ ਕਾਰਨ ਕੰਮ-ਕਾਜ ਰੁਕ ਜਾਣ ਕਾਰਨ ਆਈ ਹੈ।

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਪੈਟਰੋਲ ਦੀ ਕੀਮਤ ਕ੍ਰਮਵਾਰ: 73.04 ਰੁਪਏ, 75.71 ਰੁਪਏ, 78.69 ਰੁਪਏ ਅਤੇ 75.89 ਰੁਪਏ ਪ੍ਰਤੀ ਲੀਟਰ ਬਣੀ ਹੋਈ ਹੈ। ਇਸ ਦੇ ਨਾਲ ਹੀ ਚਾਰੋਂ ਮਹਾਨਗਰਾਂ 'ਚ ਡੀਜ਼ਲ ਦੀ ਕੀਮਤ ਵੀ ਬਿਨਾਂ ਕਿਸੇ ਬਦਲਾਅ ਦੇ ਕ੍ਰਮਵਾਰ : 66.09 ਰੁਪਏ, 68.46 ਰੁਪਏ, 69.27 ਰੁਪਏ ਅਤੇ 69.81 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ।