ਪੈਟਰੋਲ ਪੰਪਾਂ ''ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ ''ਤੇ ਨਹੀਂ ਮਿਲੇਗੀ ਹੁਣ ਕੋਈ ਛੋਟ

09/25/2019 5:09:19 PM

ਨਵੀਂ ਦਿੱਲੀ—ਪੈਟਰੋਲ ਪੰਪਾਂ 'ਤੇ ਈਂਧਣ ਖਰੀਦਣ 'ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ ਹੁਣ ਕੋਈ ਛੋਟ ਨਹੀਂ ਮਿਲੇਗੀ। ਹੁਣ ਤੱਕ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਕ੍ਰੈਡਿਟ ਕਾਰਡ ਨਾਲ ਈਂਧਣ ਲਈ ਭੁਗਤਾਨ 'ਤੇ 0.75 ਫੀਸਦੀ ਦੀ ਛੋਟ ਦੇ ਰਹੀਆਂ ਸਨ। ਕਰੀਬ ਢਾਈ ਸਾਲ ਪਹਿਲਾਂ ਡਿਜ਼ੀਟਲ ਭੁਗਤਾਨ ਨੂੰ ਪ੍ਰੋਤਸਾਹਨ ਦੇ ਲਈ ਇਹ ਵਿਵਸਥਾ ਸ਼ੁਰੂ ਕੀਤੀ ਗਈ ਸੀ। ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਕ੍ਰੈਡਿਟ ਕਾਰਡ ਗਾਹਕਾਂ ਨੂੰ ਭੇਜੇ ਐੱਸ.ਐੱਮ.ਐੱਸ. 'ਚ ਕਿਹਾ ਗਿਆ ਹੈ ਕਿ ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਦੀ ਸਲਾਹ 'ਤੇ ਇਕ ਅਕਤੂਬਰ ਤੋਂ ਪੈਟਰੋਲ ਪੰਪਾਂ ਤੋਂ ਈਂਧਣ ਦੀ ਖਰੀਦ 'ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ ਮਿਲਣ ਵਾਲੀ 0.75 ਫੀਸਦੀ ਛੋਟ ਨੂੰ ਬੰਦ ਕੀਤਾ ਜਾ ਰਿਹਾ ਹੈ। ਸਾਲ 2016 ਦੇ ਆਖਿਰ 'ਚ ਨੋਟਬੰਦੀ ਦੇ ਬਾਅਦ ਸਰਕਾਰ ਨੇ ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੂੰ ਈਂਧਣ ਦੀ ਖਰੀਦ ਲਈ ਕਾਰਡ ਤੋਂ ਭੁਗਤਾਨ 'ਤੇ 0.75 ਫੀਸਦੀ ਦੀ ਛੋਟ ਦੇਣ ਦਾ ਨਿਰਦੇਸ਼ ਦਿੱਤਾ ਸੀ। ਕ੍ਰੈਡਿਟ-ਡੈਬਿਟ ਕਾਰਡ ਅਤੇ ਈ-ਵਾਲੇਟ ਦੇ ਰਾਹੀਂ 0.75 ਫੀਸਦੀ ਦੀ ਛੋਟ ਨੂੰ ਦਸੰਬਰ 2016 'ਚ ਸ਼ੁਰੂ ਕੀਤਾ ਗਿਆ ਸੀ। ਇਹ ਵਿਵਸਥਾ ਢਾਈ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਹੁਣ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

Aarti dhillon

This news is Content Editor Aarti dhillon