ਕੋਰੋਨਾ ਨਾਲ 70 ਫ਼ੀਸਦੀ ਸਟਾਰਟਅਪ ਪ੍ਰਭਾਵਿਤ, 12 ਫ਼ੀਸਦੀ ਨੇ ਕੀਤੇ ਸ਼ਟਰ ਡਾਊਨ

07/07/2020 5:33:30 PM

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਨੇ ਭਾਰਤੀ ਕਾਰੋਬਾਰੀਆਂ, ਖ਼ਾਸ ਕਰਕੇ ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਸਟਾਰਟਅਪਸ 'ਤੇ ਭਾਰੀ ਅਸਰ ਪਾਇਆ ਹੈ। ਉਦਯੋਗ ਸੰਗਠਨ ਫਿੱਕੀ ਅਤੇ ਇੰਡੀਅਨ ਏਂਜਲ ਨੈੱਟਵਰਕ ਦੇ ਸਾਂਝੇ ਸਰਵੇਖਣ ਮੁਤਾਬਕ ਇਸ ਮਹਾਮਾਰੀ ਨੇ ਕਰੀਬ 12 ਫ਼ੀਸਦੀ ਸਟਾਰਟਅਪਸ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ, ਜਿਸ ਨਾਲ ਉਹ ਸ਼ਟਰ ਡਾਊਨ ਕਰਨ ਨੂੰ ਮਜ਼ਬੂਰ ਹੋ ਗਏ ਹਨ। ਇਹੀ ਨਹੀਂ ਇਸ ਨੇ ਲਗਭਗ 70 ਫ਼ੀਸਦੀ ਸਟਾਰਟਅਪਸ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਰਵੇ 'ਚ ਕਿਹਾ ਗਿਆ ਹੈ ਕਿ ਕਾਰੋਬਾਰੀ ਮਾਹੌਲ 'ਚ ਅਨਿਸ਼ਚਿਤਤਾ ਦੇ ਨਾਲ ਹੀਸਰਕਾਰ ਅਤੇ ਕਾਰਪੋਰੇਟਸ ਦੀ ਪਹਿਲ 'ਚ ਅਚਾਨਕ ਬਦਲਾਅ ਕਾਰਣ ਕਈ ਸਟਾਰਟਅਪਸ ਜੀਵਤ ਰਹਿਣ ਲਈ ਸੰਘਰਸ਼ ਕਰ ਰਹੇ ਹਨ।

ਭਾਰਤੀ ਸਟਾਰਟਅਪਸ 'ਤੇ ਕੋਵਿਡ-19 ਦੇ ਪ੍ਰਭਾਵ ਵਿਸ਼ੇ 'ਤੇ ਇਕ ਰਾਸ਼ਟਰਵਿਆਪੀ ਸਰਵੇਖਣ ਕੀਤਾ ਗਿਆ, ਜਿਸ 'ਚ 250 ਸਟਾਰਟਅਪ ਨੂੰ ਸ਼ਾਮਲ ਕੀਤਾ ਗਿਆ। ਸਰਵੇ 'ਚ ਸ਼ਾਮਲ 70 ਫ਼ੀਸਦੀ ਮੁਕਾਬਲੇਬਾਜ਼ਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਨੂੰ ਕੋਵਿਡ-10 ਨੇ ਪ੍ਰਭਾਵਿਤ ਕੀਤਾ ਹੈ। ਲਗਭਗ 12 ਫ਼ੀਸਦੀ ਸਟਾਰਟਅਪਸ ਦੀ ਤਾਂ ਸਥਿਤੀ ਅਜਿਹੀ ਵਿਗੜੀ ਕਿ ਉਨ੍ਹਾਂ ਨੂੰ ਆਪਣੀ ਆਪ੍ਰੇਟਿੰਗ ਹੀ ਬੰਦ ਕਰਨੀ ਪਈ ਹੈ। ਸਰਵੇਖਣ ਤੋਂ ਪਤਾ ਲਗਦਾ ਹੈ ਕਿ ਅਗਲੇ 3 ਤੋਂ 6 ਮਹੀਨਿਆਂ 'ਚ ਨਿਰਧਾਰਤ ਲਾਗਤ ਖ਼ਰਚ ਨੂੰ ਪੂਰਾ ਕਰਨ ਲਈ ਸਿਰਫ਼ 22 ਫ਼ੀਸਦੀ ਸਟਾਰਟਅਪਸ ਦੇ ਕੋਲ ਹੀ ਲੋੜੀਂਦੀ ਨਕਦੀ ਹੈ। ਇਨ੍ਹਾਂ 'ਚੋਂ 68 ਫ਼ੀਸਦੀ ਸਟਾਰਟਅਪਸ ਇਨ੍ਹਾਂ ਹਾਲਾਤਾਂ ਨਾਲ ਜੂਝਦੇ ਹੋਏ ਆਪਣੇ ਆਪ੍ਰੇਟਿੰਗ ਅਤੇ ਪ੍ਰਸ਼ਾਸਨਿਕ ਖ਼ਰਚਿਆਂ ਨੂੰ ਘੱਟ ਕਰ ਰਹੇ ਹਨ।

ਇਸ ਸਰਵੇਖਣ 'ਚ ਸ਼ਾਮਲ ਲਗਭਗ 30 ਫ਼ੀਸਦੀ ਕੰਪਨੀਆਂ ਨੇ ਕਿਹਾ ਕਿ ਜੇ ਤਾਲਾਬੰਦੀ ਨੂੰ ਬਹੁਤ ਲੰਮਾ ਕਰ ਦਿੱਤਾ ਗਿਆ ਤਾਂ ਉਹ ਕਾਮਿਆਂ ਦੀ ਛਾਂਟੀ ਕਰਨਗੇ। ਇਸ ਤੋਂ ਇਲਾਵਾ 43 ਫ਼ੀਸਦੀ ਸਟਾਰਟਅਪਸ ਨੇ ਅਪ੍ਰੈਲ-ਜੂਨ 'ਚ 20-40 ਫ਼ੀਸਦੀ ਤਨਖਾਹ ਕਟੌਤੀ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry