ਕੋਵਿਡ-19 ਦਾ ਪ੍ਰਭਾਵ : ਮਹਿੰਗਾ ਨਹੀਂ, ਆਪਣੇ ਬਜਟ ਦੇ ਅਨੁਕੂਲ ਘਰ ਖ਼ਰੀਦਣਾ ਚਾਹੁੰਦੇ ਹਨ ਲੋਕ

07/05/2020 4:16:17 PM

ਚੇਨੱਈ (ਭਾਸ਼ਾ) : ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰੋਂ ਕੰਮ (ਵਰਕ ਫਰਾਮ ਹੋਮ) ਕਰਨਾ ਪੈ ਰਿਹਾ ਹੈ। ਰੀਅਲਟੀ ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹੇ ਵਿਚ ਖ਼ਰੀਦਦਾਰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨ ਨੂੰ ਤਿਆਰ ਨਹੀਂ ਹਨ ਅਤੇ ਉਹ ਲਗਜ਼ਰੀ ਯਾਨੀ ਮਹਿੰਗੇ ਮਕਾਨਾਂ ਦੀ ਬਜਾਏ ਬਜਟ ਦੇ ਅਨੁਕੂਲ ਘਰਾਂ ਦੀ ਖ਼ਰੀਦ ਕਰਨਾ ਚਾਹੁੰਦੇ ਹਨ।

ਅਕਸ਼ੈ ਹੋਮਸ ਲਿ. ਦੇ ਸੰਸਥਾਪਕ ਟੀ ਚਿੱਟੀ ਬਾਬੂ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ, 'ਪਹਿਲਾਂ ਜੋ ਲੋਕ 'ਪੇਇੰਗ ਗੈਸਟ' ਦੇ ਰੂਪ ਵਿਚ ਰਹਿਣਾ ਚਾਹੁੰਦੇ ਸਨ, ਹੁਣ ਉਹ ਆਪਣੇ ਬਜਟ ਵਿਚ ਅਪਾਰਟਮੈਂਟ ਖ਼ਰੀਦਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਡਿਵੈਲਪਰਸ ਅਤੇ ਲੋਕਾਂ ਲਈ ਕਾਫ਼ੀ ਮੌਕੇ ਪੈਦਾ ਕੀਤੇ ਹਨ। ਬਾਬੂ ਨੇ ਕਿਹਾ ਹੁਣ ਗਾਹਕਾਂ ਨੂੰ ਆਪਣੇ ਘਰ ਦੀ ਜ਼ਰੂਰਤ ਸਮਝ ਆ ਗਈ ਹੈ। ਡਿਵੈਲਪਰਸ ਲਈ ਇਸ ਨਾਲ ਬੇਸ਼ੱਕ ਲਗਜ਼ਰੀ ਨਹੀਂ ਪਰ ਬਜਟ ਖੰਡ ਵਿਚ ਮੰਗ ਪੈਦਾ ਹੋਵੇਗੀ। ਬਾਬੂ ਨੇ ਕਿਹਾ ਕਿ ਹੁਣ ਲੋਕਾਂ ਨੇ ਜਾਣ ਲਿਆ ਹੈ ਕਿ ਉਨ੍ਹਾਂ ਨੂੰ ਚੁਣੌਤੀ ਦੇ ਨਾਲ ਰਹਿਣਾ ਸਿੱਖਣਾ ਹੋਵੇਗਾ। ਅਜਿਹੇ ਵਿਚ ਉਨ੍ਹਾਂ ਨੂੰ ਪੈਸਾ ਬਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਲੋਕ ਆਪਣੇ ਬਜਟ ਨੂੰ ਵਧਾ ਕੇ ਵੱਡੇ ਅਪਾਰਟਮੈਂਟ ਖ਼ਰੀਦਣਾ ਚਾਹੁੰਦੇ ਸਨ ਪਰ ਹੁਣ ਉਹ ਆਪਣੇ ਬਜਟ ਵਿਚ ਹੀ ਘਰ ਖ਼ਰੀਦਣਾ ਚਾਹੁੰਦੇ ਹਨ। ਬਾਬੂ ਨੇ ਕਿਹਾ ਕਿ ਜਵਾਨ ਪੀੜ੍ਹੀ ਹੁਣ ਸ਼ਹਿਰਾਂ ਦਾ ਰੁਖ਼ ਕਰ ਰਹੀ ਹੈ ਅਤੇ ਪੇਇੰਗ ਗੇਸਟ ਦੇ ਰੂਪ ਵਿਚ ਨਹੀਂ ਰਹਿਣਾ ਚਾਹੁੰਦੀ। ਉਨ੍ਹਾਂ ਕਿਹਾ, 'ਉਹ ਅਣਜਾਨ ਲੋਕਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਉਹ ਅਜਿਹਾ ਘਰ ਖ਼ਰੀਦਣਾ ਚਾਹੁੰਦੇ ਹਨ, ਜੋ ਉਨ੍ਹਾਂ ਦੇ ਬਜਟ ਦੇ ਅਨੁਕੂਲ ਹੋਵੇ।'


cherry

Content Editor

Related News