ਜੇਤਲੀ ਖਿਲਾਫ ਦੋਸ਼ ਲਗਾਉਣ ਵਾਲੀ ਪਟੀਸ਼ਨ ਰੱਦ, ਵਕੀਲ ''ਤੇ ਲੱਗਾ 50 ਹਜ਼ਾਰ ਦਾ ਜੁਰਮਾਨਾ

12/07/2018 3:39:15 PM

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ ਦੇ ਕੈਪੀਟਲ ਰਿਜ਼ਰਵ ਨਾਲ ਸੰਬੰਧਿਤ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਦੋਸ਼ ਲਗਾਉਣ ਵਾਲੀ ਜਨਹਿਤ ਪਟੀਸ਼ਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ। ਅਦਾਲਤ ਨੇ ਵਕੀਲ ਐੱਮ.ਐੱਲ. ਸ਼ਰਮਾ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਜਿਨ੍ਹਾਂ ਨੇ ਜਨਤਕ ਪਟੀਸ਼ਨ(ਪੀ.ਆਈ.ਐੱਲ.) ਦਾਇਰ ਕੀਤੀ ਸੀ।

 

ਜਸਟਿਸ ਰੰਜਨ ਗੋਗੋਈ ਅਤੇ ਐੱਸ.ਕੇ. ਕੌਲ ਦੀ ਬੈਂਚ ਨੇ ਕਿਹਾ,' ਸਾਨੂੰ ਇਸ ਪੀ.ਆਈ.ਐੱਲ.' 'ਤੇ ਵਿਚਾਰ ਦਾ ਕੋਈ ਵੀ ਕਾਰਨ ਜ਼ਰਾ ਵੀ ਨਜ਼ਰ ਨਹੀਂ ਆਉਂਦਾ'। ਸ਼ਰਮਾ ਨੇ ਵਿੱਤ ਮੰਤਰੀ ਜੇਤਲੀ 'ਤੇ ਰਿਜ਼ਰਵ ਬੈਂਕ ਦੇ ਕੈਪਿਟਲ ਰਿਜ਼ਰਵ 'ਚ ਘਪਲਾ ਕਰਨ ਦਾ ਦੋਸ਼ ਲਗਾਇਆ ਸੀ

ਬੈਂਚ ਨੇ ਅਦਾਲਤ ਦੇ ਰਜਿਸਟਰਾਰ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਸ਼ਰਮਾ ਨੂੰ ਉਸ ਸਮੇਂ ਤੱਕ ਕੋਈ ਵੀ ਪੀ.ਆਈ.ਐੱਲ. ਦਾਖਲ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਜਦੋਂ ਤੱਕ ਉਹ 50 ਹਜ਼ਾਰ ਰੁਪਏ ਜਮ੍ਹਾਂ ਨਹੀਂ ਕਰ ਦਿੰਦੇ।