ਪਤੀ-ਪਤਨੀ ਨੇ ਢਾਈ ਮਹੀਨੇ ''ਚ ਸਿਰਫ 1 ਕੰਪਨੀ ਦੇ ਸ਼ੇਅਰਾਂ ਤੋਂ ਕਮਾਏ 915 ਕਰੋੜ ਰੁਪਏ

06/12/2019 2:30:41 PM

ਨਵੀਂ ਦਿੱਲੀ — ਢਾਈ ਮਹੀਨੇ ਤੋਂ ਵੀ ਘੱਟ ਸਮੇਂ 'ਚ ਜੇਕਰ ਕਿਸੇ ਇਕ ਕੰਪਨੀ ਦੇ ਸ਼ੇਅਰਾਂ ਵਿਚ ਨਿਵੇਸ਼ ਕਰਕੇ ਜੇਕਰ ਕੋਈ ਪਰਿਵਾਰ 915 ਕਰੋੜ ਰੁਪਏ ਦੀ ਕਮਾਈ ਕਰ ਲਵੇ ਤਾਂ ਉਸਨੂੰ ਸ਼ਾਇਦ ਤੁਸੀਂ ਸ਼ੇਅਰ ਬਜ਼ਾਰ ਦਾ ਜਾਦੂਗਰ ਹੀ ਮੰਨੋਗੇ। ਜੀ ਹਾਂ, ਰਾਕੇਸ਼ ਝੁਨਝੁਨ ਵਾਲਾ ਨੂੰ ਇਸੇ ਲਈ ਹੀ ਭਾਰਤ ਦਾ ਵਾਰੇਨ ਬਫੇ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਟਾਈਟਨ ਕੰਪਨੀ ਦੇ ਸ਼ੇਅਰਾਂ ਵਿਚ ਮਾਰਚ ਤੋਂ ਲੈ ਕੇ ਹੁਣ ਤੱਕ 915 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।  

ਪਤਨੀ ਨੇ ਖਰੀਦੀ ਸੀ 1.32 ਫੀਸਦੀ ਦੀ ਹਿੱਸੇਦਾਰੀ

ਫਿਲਹਾਲ ਝੁਨਝੁਨਵਾਲਾ ਜੋੜੇ ਨੇ ਇਸ ਜਿਊਲਰੀ-ਘੜੀ ਨਿਰਮਾਤਾ ਕੰਪਨੀ ਵਿਚ 8040 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਰਾਕੇਸ਼ ਝੁਨਝੁਨ ਵਾਲਾ  ਨੇ ਮਾਰਚ ਤਿਮਾਹੀ ਦੇ ਅੰਤ ਤੱਕ ਟਾਈਟਨ ਵਿਚ 5.07 ਕਰੋੜ ਯਾਨੀ 5.72 ਫੀਸਦੀ ਹਿੱਸੇਦਾਰੀ ਖਰੀਦੀ ਹੋਈ ਹੈ। ਟਾਈਟਨ ਦੇ ਇਕ ਸ਼ੇਅਰ ਦੀ ਕੀਮਤ 29 ਮਾਰਚ 2019 ਨੂੰ 1141.05 ਰੁਪਏ ਸੀ। ਮੰਗਲਵਾਰ ਨੂੰ ਸ਼ੇਅਰ ਆਪਣੀ ਆਲ ਟਾਈਮ ਹਾਈ ਨੂੰ ਛੂਹਦਾ ਹੋਇਆ 1287.55 ਰੁਪਏ ਤੱਕ ਪਹੁੰਚ ਗਿਆ। ਉਨ੍ਹਾਂ ਦੀ ਪਤਨੀ ਨੇ ਇਸ ਦੌਰਾਨ ਟਾਈਟਨ 'ਚ 1.16 ਕਰੋੜ ਸ਼ੇਅਰ ਯਾਨੀ 1.32 ਫੀਸਦੀ ਹਿੱਸੇਦਾਰੀ ਖਰੀਦੀ ਹੋਈ ਸੀ। ਰਾਕੇਸ਼ ਝੁਨਝੁਨਵਾਲਾ ਨੇ ਸਾਲ 2002-2003 'ਚ ਸਿਰਫ 3 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਟਾਈਟਨ ਦੇ 6 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ।