''ਦੇਸ਼ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ'': ਬਾਜ਼ਾਰ ''ਚ ਉਥਲ-ਪੁਥਲ ਦੇ ਵਿਚਾਲੇ RBI

02/04/2023 11:50:13 AM

ਬਿਜ਼ਨੈੱਸ ਡੈਸਕ- ਸੰਕਟ 'ਚ ਫਸੇ ਅਡਾਨੀ ਸਮੂਹ ਨੂੰ ਬੈਂਕਾਂ ਦੇ ਕਰਜ਼ਿਆਂ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਬੈਂਕਿੰਗ ਖੇਤਰ ਮਜ਼ਬੂਤ ​​ਅਤੇ ਸਥਿਰ ਹੈ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਉਹ ਕਰਜ਼ਦਾਤਾਵਾਂ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਆਰ.ਬੀ.ਆਈ ਨੇ ਇੱਕ ਬਿਆਨ 'ਚ ਕਿਹਾ ਕਿ ਉਹ ਇੱਕ 'ਕਾਰੋਬਾਰੀ ਸਮੂਹ' ਨੂੰ ਭਾਰਤੀ ਬੈਂਕਾਂ ਦੇ ਕਰਜ਼ਿਆਂ ਦੇ ਬਾਰੇ ਚਿੰਤਾ ਜਤਾਉਣ ਵਾਲੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ, ਉਹ ਲਗਾਤਾਰ ਬੈਂਕਿੰਗ ਸੈਕਟਰ ਦੀ ਨਿਗਰਾਨੀ ਕਰ ਰਿਹਾ ਹੈ। ਹਾਲਾਂਕਿ, ਆਰ.ਬੀ.ਆਈ ਨੇ ਅਡਾਨੀ ਸਮੂਹ ਦਾ ਨਾਮ ਨਹੀਂ ਲਿਆ ਹੈ। ਆਰ.ਬੀ.ਆਈ ਨੇ ਕਿਹਾ ਕਿ ਮੌਜੂਦਾ ਮੁਲਾਂਕਣ ਦੇ ਅਨੁਸਾਰ “ਬੈਂਕਿੰਗ ਖੇਤਰ ਜੁਝਾਰੂ ਅਤੇ ਸਥਿਰ ਬਣਿਆ ਹੋਇਆ ਹੈ। ਪੂੰਜੀ ਦੀ ਪੂਰਤੀ, ਸੰਪੱਤੀ ਦੀ ਗੁਣਵੱਤਾ, ਨਕਦੀ, ਪ੍ਰੋਵੀਜ਼ਨਿੰਗ ਫੈਲਾਅ ਅਤੇ ਮੁਨਾਫੇ ਨਾਲ ਸਬੰਧਤ ਕਈ ਮਾਪਦੰਡ ਚੰਗੀ ਸਥਿਤੀ 'ਚ ਹਨ।
ਕੇਂਦਰੀ ਬੈਂਕ ਨੇ ਕਿਹਾ, “ਰੈਗੂਲੇਟਰ ਅਤੇ ਸੁਪਰਵਾਈਜ਼ਰ ਵਜੋਂ, ਆਰ.ਬੀ.ਆਈ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਬੈਂਕਿੰਗ ਸੈਕਟਰ ਅਤੇ ਹਰੇਕ ਬੈਂਕ ਦੀ ਲਗਾਤਾਰ ਨਿਗਰਾਨੀ ਕਰਦਾ ਹੈ। ਆਰ.ਬੀ.ਆਈ ਕੋਲ ਵੱਡੇ ਕਰਜ਼ਿਆਂ ਨਾਲ ਸਬੰਧਤ ਸੂਚਨਾਵਾਂ ਦਾ ਕੇਂਦਰੀ ਭੰਡਾਰ (ਸੀ.ਆਰ.ਆਈ.ਐੱਲ.ਸੀ) ਡੇਟਾਬੇਸ ਪ੍ਰਣਾਲੀ ਹੈ, ਜਿੱਥੇ ਬੈਂਕ ਆਪਣੇ 5 ਕਰੋੜ ਰੁਪਏ ਅਤੇ ਇਸ ਤੋਂ ਵੱਧ ਦੇ ਕਰਜ਼ਿਆਂ ਦੀ ਜਾਣਕਾਰੀ ਦਿੰਦੇ ਹਨ। ਇਸ ਜਾਣਕਾਰੀ ਦੀ ਵਰਤੋਂ ਨਿਗਰਾਨੀ ਲਈ ਕੀਤੀ ਜਾਂਦੀ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਚੌਕਸ ਰਹਿੰਦਾ ਹੈ ਅਤੇ ਲਗਾਤਾਰ ਭਾਰਤੀ ਬੈਂਕਿੰਗ ਸੈਕਟਰ ਦੀ ਸਥਿਰਤਾ 'ਤੇ ਨਜ਼ਰ ਰੱਖਦਾ ਹੈ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਬੈਂਕ ਵੱਡੇ ਲੋਨ ਦੇ ਢਾਂਚੇ (ਐੱਲ.ਈ.ਐੱਫ) 'ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।

Aarti dhillon

This news is Content Editor Aarti dhillon