ਪੈਟਰੋਲ, ਡੀਜ਼ਲ 'ਤੇ GST ਲਈ ਕੌਂਸਲ ਨੇ ਨਹੀਂ ਕੀਤੀ ਸਿਫਾਰਸ਼ : ਸੀਤਾਰਮਨ

03/15/2021 4:33:52 PM

ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਫਿਲਹਾਲ ਜੀ. ਐੱਸ. ਟੀ. ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਜੀ. ਐੱਸ. ਟੀ. ਤਹਿਤ ਕਰੂਡ ਪੈਟਰੋਲੀਅਮ, ਪੈਟਰੋਲ, ਡੀਜ਼ਲ, ਜਹਾਜ਼ ਈਂਧਣ ਅਤੇ ਕੁਦਰਤੀ ਗੈਸ ਨੂੰ ਲਿਆਉਣ ਲਈ ਫਿਲਹਾਲ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ।

ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੀ. ਐੱਸ. ਟੀ. ਕੌਂਸਲ ਨੇ ਇਨ੍ਹਾਂ ਚੀਜ਼ਾਂ ਨੂੰ ਜੀ. ਐੱਸ. ਟੀ. ਤਹਿਤ ਸ਼ਾਮਲ ਕਰਨ ਲਈ ਕੋਈ ਸਿਫਾਰਸ਼ ਨਹੀਂ ਕੀਤੀ ਹੈ। ਗੌਰਤਲਬ ਹੈ ਕਿ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਕੌਂਸਲ ਵਿਚ ਸਾਰੇ ਸੂਬਿਆਂ ਦੇ ਖਜ਼ਾਨਾ ਮੰਤਰੀ ਹੁੰਦੇ ਹਨ ਅਤੇ ਇਸ ਦੀ ਪ੍ਰਧਾਨਗੀ ਦੇਸ਼ ਦੇ ਵਿੱਤ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- MTAR ਦੀ ਸ਼ਾਨਦਾਰ ਲਿਸਟਿੰਗ ਹੋਈ, IPO ਨਿਵੇਸ਼ਕਾਂ ਨੂੰ ਜ਼ਬਰਦਸਤ ਮੁਨਾਫਾ

ਸਹੀ ਸਮਾਂ ਆਉਣ 'ਤੇ ਹੋ ਸਕਦਾ ਹੈ ਵਿਚਾਰ-
ਉਨ੍ਹਾਂ ਕਿਹਾ, ''ਪੈਟਰੋਲੀਅਮ ਪਦਾਰਥਾਂ ਨੂੰ ਜੀ. ਐੱਸ. ਟੀ. ਵਿਚ ਸ਼ਾਮਲ ਕਰਨ ਦੇ ਮੁੱਦੇ ‘ਤੇ ਕੌਂਸਲ ਢੁੱਕਵੇਂ ਸਮੇਂ ‘ਤੇ ਮਾਲੀਏ ਦੇ ਪ੍ਰਭਾਵ ਸਣੇ ਸਬੰਧਤ ਕਾਰਕਾਂ ਨੂੰ ਧਿਆਨ ਵਿਚ ਰੱਖਦਿਆਂ ਵਿਚਾਰ ਕਰ ਸਕਦੀ ਹੈ।'' ਸਰਕਾਰ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੀ ਮਹਿੰਗਾਈ ਨੂੰ ਰੋਕਣ ਲਈ ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉੱਥੇ ਹੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੱਖ ਰੱਖਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਸੂਬਾ ਸਰਕਾਰਾਂ ਪੈਟਰੋਲੀਅਮ 'ਤੇ ਟੈਕਸ ਘਟਾਉਣ ਤਾਂ ਕੇਂਦਰ ਵੀ ਕਦਮ ਚੁੱਕੇਗਾ।

ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ, ਇਹ 6 ਸਰਕਾਰੀ ਬੈਂਕ ਨਹੀਂ ਹੋਣਗੇ ਨਿੱਜੀ

ਪੈਟਰੋਲ-ਡੀਜ਼ਲ 'ਤੇ ਜੀ. ਐੱਸ. ਟੀ. ਦੇ ਚੱਲ ਰਹੇ ਮੁੱਦੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev