ਭਾਰਤ ''ਚ ਕਪਾਹ ਉਤਪਾਦਨ 3.96 ਕਰੋੜ ਗੰਢਾਂ ਰਹਿਣ ਦੀ ਸੰਭਾਵਨਾ

10/16/2019 11:48:40 AM

ਜੈਤੋ—ਭਾਰਤ 'ਚ ਸਾਲ 2019-20 ਦੇ ਦੌਰਾਨ ਕਪਾਹ ਦੀ ਪੈਦਾਵਾਰ ਬੰਪਰ ਹੋਵੇਗੀ। ਇਸ ਵਾਰ ਇਹ ਪੈਦਾਵਾਰ 3.96 ਕਰੋੜ ਗੰਢ ਰੂੰ ਹੋਣ ਦੀ ਉਮੀਦ ਹੈ। ਇਹ ਵਿਚਾਰ ਰੂੰ ਕਾਰੋਬਾਰੀ ਵਿਨੇ ਰਾਠੀ ਨੇ ਗੁਜਰਾਤ ਟ੍ਰੇਡਰਸ ਐਸੋਸੀਏਸ਼ਨ ਦੀ ਰਾਜਕੋਟ 'ਚ ਹੋਈ ਕਾਟਨ ਕਾਨਫਰੈਂਸ 'ਚ ਕੱਲ ਦੇਰ ਸ਼ਾਮ ਰੱਖੀ।
ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਕਪਾਹ ਸੀਜ਼ਨ ਦੇ ਦੌਰਾਨ ਪੰਜਾਬ 'ਚ 10.50 ਲੱਖ ਗੱਠ, ਹਰਿਆਣਾ 25.75 ਲੱਖ, ਰਾਜਸਥਾਨ 33.75 ਲੱਖ, ਗੁਜਰਾਤ 1.25 ਕਰੋੜ ਗੰਢ, ਮਹਾਰਾਸ਼ਟਰ 90 ਲੱਖ ਅਤੇ ਮੱਧ ਪ੍ਰਦੇਸ਼ 20 ਲੱਖ, ਆਂਧਰਾ ਪ੍ਰਦੇਸ਼ 15 ਲੱਖ, ਤੇਲੰਗਾਨਾ 45 ਲੱਖ, ਕਰਨਾਟਕ 20 ਲੱਖ, ਤਾਮਿਲਨਾਡੂ 5 ਲੱਖ, ਓਡੀਸ਼ਾ 4 ਲੱਖ ਅਤੇ ਹੋਰ ਸੂਬਿਆਂ 'ਚ 2 ਲੱਖ ਗੰਢ ਪੈਦਾਵਾਰ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੂਚਨਾ ਦੇ ਮੁਤਾਬਕ ਪਿਛਲੇ ਸਾਲ ਦੇਸ਼ 'ਚ ਲਗਭਗ 3.35 ਲੱਖ ਗੱਠਾਂ ਮੰਡੀਆਂ 'ਚ ਪਹੁੰਚੀਆਂ ਸਨ।


Aarti dhillon

Content Editor

Related News