ਪ੍ਰੋਜੈਕਟ ਲਾਗਤ ਨੂੰ ਜਾਣਬੁੱਝ ਕੇ ਉੱਚੀ ਨਾ ਦਿਖਾਉਣ ਲਾਗਤ ਲੇਖਾਕਾਰ : ਕੋਵਿੰਦ

07/15/2018 2:35:14 PM

ਨਵੀਂ ਦਿੱਲੀ — ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਾਗਤ ਲੇਖਾਕਾਰਾਂ(ਕਾਸਟ ਅਕਾਊਂਟੈਂਟਸ) ਨੂੰ ਕਿਹਾ ਹੈ ਕਿ ਉਹ ਵਪਾਰਕ ਖੇਤਰਾਂ ਵਿਚ ਧੋਖਾਧੜੀ ਨਾਲ ਪ੍ਰੋਜੈਕਟ ਦੀ ਲਾਗਤ(ਪ੍ਰੋਜੈਕਟ ਕਾਸਟ) ਨੂੰ ਜ਼ਿਆਦਾ(ਵਧਾ ਕੇ) ਦਿਖਾਉਣ ਵਾਲੀ (ਗੋਲਡ ਪਲੇਟਿੰਗ) ਬੁਰਾਈ 'ਤੇ ਕਾਬੂ ਪਾਉਣ ਲਈ ਦੇਸ਼ ਦੀ ਸਹਾਇਤਾ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੇਖਾਕਾਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਫਾਲਤੂ ਦੇ ਖਰਚਿਆਂ ਕਾਰਨ ਉਤਪਾਦਨ ਦੀ ਲਾਗਤ ਉੱਚੀ ਨਾ ਹੋਵੇ। ਰਾਸ਼ਟਰਪਤੀ ਇੰਡੀਅਨ ਕੋਸਟ ਅਕਾਊਂਟੈਂਟ ਇੰਸਟੀਚਿਊਟ(ਆਈ.ਸੀ.ਏ.ਆਈ.) ਦੇ ਸਿਲਵਰ ਜੁਬਲੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

ਬੇਲੋੜੇ ਖਰਚਿਆਂ ਨੂੰ ਘੱਟ ਕਰਨ ਵਾਲੀਆਂ ਪ੍ਰਣਾਲੀਆਂ ਦਾ ਵਿਕਾਸ ਕੀਤਾ ਜਾਵੇ
ਉਨ੍ਹਾਂ ਨੇ ਕਿਹਾ ਕਿ ਲਾਗਤ(ਕਾਸਟ) ਅਕਾਉਂਟੈਂਟਸ ਨੂੰ ਅਜਿਹੀ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਜਿਸ ਦੀ ਸਹਾਇਤਾ ਨਾਲ ਬੇਲੋੜੇ ਖਰਚਿਆਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਤੇ ਖਰਚ ਕੀਤਾ ਗਿਆ ਇਕ-ਇਕ ਰੁਪਿਆ ਭਵਿੱਖ ਲਈ ਲਾਭਦਾਇਕ ਸਿੱਧ ਹੋਵੇ। ਉਨ੍ਹਾਂ ਨੇ ਇਸ ਤੋਂ ਬਾਅਦ ਕਿਹਾ,'ਸਾਡੇ ਕਾਰੋਬਾਰੀ ਸੰਸਾਰ ਵਿਚ ਕਈ ਵਾਰ 'ਗੋਲਡ ਪਲੇਟਿੰਗ' ਵਰਗੀ ਸਥਿਤੀ ਦਿਖਾਈ ਦੇ ਸਕਦੀ ਹੈ। ਇਹ ਜ਼ਿੰਮੇਵਾਰੀ ਕਾਸਟ ਅਕਾਊਂਟੈਂਟਸ ਦੀ ਹੈ ਕਿ ਉਹ ਅਜਿਹੀ ਸਥਿਤੀ ਨਾਲ ਨਜਿੱਠਣ 'ਚ ਸਹਾਇਤਾ ਕਰਨ।'
ਕਾਰੋਬਾਰ 'ਚ ਆਮ ਤੌਰ 'ਤੇ ਗੋਲਡ ਪਲੇਟਿੰਗ ਉਸ ਤਰ੍ਹਾਂ ਦੀ ਸਥਿਤੀ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਪ੍ਰੋਜੈਕਟ ਲਾਗਤ ਨੂੰ ਉਸ ਤਰ੍ਹਾਂ ਦੇ ਖਰਚਿਆਂ ਜ਼ਰੀਏ ਉੱਚਾ ਦਿਖਾ ਦਿੱਤਾ ਜਾਂਦਾ ਹੈ ਜਿਹੜੇ ਕਿ ਬੇਲੋੜੇ ਜਾਂ ਬਚਾਏ ਜਾ ਸਕਣ ਵਾਲੇ ਹੋ ਸਕਦੇ ਹਨ। ਫਿਰ ਇਸ ਲਾਗਤ ਦੀ ਵਸੂਲੀ ਗਾਹਕਾਂ ਕੋਲੋਂ ਕੀਤੀ ਜਾਂਦੀ ਹੈ।