ਕਾਰ ਨਿਰਮਾਤਾ ਕੰਪਨੀ 'Rolls Royce' ਖਿਲਾਫ ਭਾਰਤ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

09/09/2019 1:06:03 PM

ਮੁੰਬਈ — ਪੂਰੀ ਦੁਨੀਆ 'ਚ ਮਸ਼ਹੂਰ ਲੰਡਨ ਦੀ ਆਟੋਮੋਬਾਇਲ ਕੰਪਨੀ 'ਰਾਇਲ ਰਾਈਸ' 'ਤੇ ਭਾਰਤ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਨਫੋਸਮੈਂਟ ਡਾਇਰੈਕਟੋਰੇਟ(ED) ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਕੰਪਨੀ 'ਤੇ ਦੋਸ਼ ਲੱਗਾ ਹੈ ਕਿ ਉਸਨੇ 2007-11 ਦੇ ਦੌਰਾਨ ਭਾਰਤ ਦੀਆਂ ਕਈ ਜਨਤਕ ਇਕਾਈਆਂ ਦਾ ਕੰਟਰੈਕਟ ਲੈਣ ਲਈ ਇਕ ਵਿਚੌਲੀਏ ਨੂੰ 77 ਕਰੋੜ ਦੀ ਰਿਸ਼ਵਤ ਦਿੱਤੀ ਸੀ।

ਕੰਪਨੀ 'ਤੇ ਲੱਗਾ ਰਿਸ਼ਵਤ ਦੇਣ ਦਾ ਦੋਸ਼

ਲੰਡਨ ਦੀ ਕੰਪਨੀ ਰਾਇਲ ਰਾਈਸ 'ਤੇ 2007 ਤੋਂ 2011 ਵਿਚਕਾਰ ਸਰਕਾਰੀ ਕੰਪਨੀਆਂ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ(HAL), ਆਇਲ ਐਂਡ ਨੈਚੁਰਲ ਗੈਸ(ONGC) ਅਤੇ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ(ਗੇਲ) ਨਾਲ ਸਮਝੌਤੇ(ਕੰਟਰੈਕਟ) ਲੈਣ ਲਈ 77 ਕਰੋੜ ਤੋਂ ਜ਼ਿਆਦਾ ਦੀ ਰਿਸ਼ਵਤ ਦੇਣ ਦਾ ਦੋਸ਼ ਲੱਗਾ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਸੀ.ਬੀ.ਆਈ. ਵਲੋਂ ਦਰਜ ਕੇਸ 'ਚ ਕਿਹਾ ਗਿਆ ਹੈ ਕਿ ਰਾਇਲ ਗਾਈਸ ਅਤੇ ਐਚ.ਏ.ਐਲ. ਦੇ ਵਿਚ 2000 ਤੋਂ 2013 ਦੇ ਵਿਚਕਾਰ 4700 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ। ਸੀ.ਬੀ.ਆਈ. ਦਾ ਦੋਸ਼ ਹੈ ਕਿ ਰਾਇਲ ਰਾਈਸ ਨੇ 2001 ਤੋਂ 2011 ਵਿਚਕਾਰ ਐਚ.ਏ.ਐਲ. ਨੂੰ ਏਵਨ ਅਤੇ ਐਲੀਸਨ ਇੰਜਣ ਦੇ ਪਾਰਟਸ(ਸਾਜ਼ੋ-ਸਮਾਨ) ਦੇ 100 ਆਰਡਰ 'ਚ ਵਪਾਰਕ ਸਲਾਹਕਾਰ ਦੇ ਰੂਪ 'ਚ ਪਟਨੀ ਨੂੰ 18 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਸੀ.ਬੀ.ਆਈ. ਨੇ ਪੰਜ ਸਾਲ ਬਾਅਦ ਇਹ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਦੇ ਮਾਮਲਾ ਦਰਜ ਕਰਨ ਦੇ ਬਾਅਦ ਈ.ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।

ਸੀ.ਬੀ.ਆਈ. ਨੇ ਇਨ੍ਹਾਂ ਨੂੰ ਵੀ ਬਣਾਇਆ ਦੋਸ਼ੀ

ਰੱਖਿਆ ਮੰਤਰਾਲੇ ਦੇ ਇਕ ਪੱਤਰ 'ਤੇ ਸੀ.ਬੀ.ਆਈ. ਨੇ ਰਾਇਲ ਰਾਈਸ ਮਾਮਲੇ ਦੀ ਜਾਂਚ ਕੀਤੀ ਸੀ। ਇਸ ਜਾਂਚ ਦੇ ਬਾਅਦ ਸੀ.ਬੀ.ਆਈ. ਨੇ ਰਾਇਲ ਰਾਈਸ, ਇਸਦੀ ਭਾਰਤੀ ਸਹਿਯੋਗੀ ਕੰਪਨੀ ਸਿੰਗਾਪੁਰ ਦੇ ਅਸ਼ੋਕ ਪਟਨੀ ਅਤੇ ਉਸਦੀ ਕੰਪਨੀ ਏਸ਼ਮੋਰ ਪ੍ਰਾਈਵੇਟ ਲਿਮਟਿਡ, ਮੁੰਬਈ ਦੀ ਟਰਬੋਟੈੱਕ ਐਨਰਜੀ ਸਰਵਿਸਿਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਨਾਲ ਐਚ.ਏ.ਐਲ. , ਗੇਲ ਅਤੇ ਓ.ਐਨ.ਜੀ.ਸੀ. ਦੇ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ। ਉਨ੍ਹਾਂ 'ਤੇ ਅਪਰਾਧਿਕ ਸਾਜਿਸ਼ ਅਤੇ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਗਿਆ ਹੈ।