ਆਨਲਾਈਨ ਕਰਜ਼ਾ ਵੰਡ ਨਾਲ ਜੁੜੀਆਂ ਚੀਨੀ ਕੰਪਨੀਆਂ ’ਤੇ ਕਾਰਪੋਰੇਟ ਮੰਤਰਾਲੇ ਨੇ ਕੱਸਿਆ ਸ਼ਿਕੰਜਾ, ਜਾਂਚ ਜਾਰੀ

02/28/2024 10:38:11 AM

ਨਵੀਂ ਦਿੱਲੀ (ਭਾਸ਼ਾ) - ਐਪ ਰਾਹੀਂ ਆਨਲਾਈਨ ਕਰਜ਼ਾ ਵੰਡ ਨਾਲ ਜੁੜੀਆਂ ਕੰਪਨੀਆਂ ਸਮੇਤ ਕਈ ਚੀਨੀ ਕੰਪਨੀਆਂ ਖ਼ਿਲਾਫ਼ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਜਾਂਚ ਕਰ ਰਿਹਾ ਹੈ। ਇਨ੍ਹਾਂ ’ਚੋਂ ਕੁਝ ਜਾਂਚ ਉੱਨਤ ਪੜਾਵਾਂ ’ਤੇ ਪਹੁੰਚ ਚੁੱਕੀਆਂ ਹਨ। ਇਸ ਮਾਮਲੇ ਦੀ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਗੈਰ-ਕਾਨੂੰਨੀ ਢੰਗ ਨਾਲ ਕਰਜ਼ਾ ਵੰਡ ਐਪ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਹਾਲ ਹੀ ’ਚ ਜਾਂਚ ਤੇਜ਼ ਹੋਈ ਹੈ। 

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ

ਇਸ ਤੋਂ ਇਲਾਵਾ ਮੰਤਰਾਲਾ ਲਾਭਕਾਰੀ ਮਾਲਕੀ ਨੂੰ ਲੁਕਾਉਣ ਲਈ ਕੰਪਨੀਆਂ ਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੰਤਰਾਲਾ ਵੱਖ-ਵੱਖ ਚੀਨੀ ਕੰਪਨੀਆਂ, ਖ਼ਾਸ ਕਰ ਕੇ ਲੋਨ ਐਪਸ ਨਾਲ ਜੁੜੀਆਂ ਕੰਪਨੀਆਂ ਦੇ ਖ਼ਿਲਾਫ਼ ਪੜਤਾਲ ਕਰ ਰਿਹਾ ਹੈ ਅਤੇ ਇਨ੍ਹਾਂ ’ਚੋਂ ਕੁਝ ਦੀ ਜਾਂਚ ਆਖਰੀ ਪੜਾਅ ’ਚ ਹੈ। ਕੰਪਨੀ ਕਾਨੂੰਨ ਲਾਗੂ ਕਰਨ ਲਈ ਜ਼ਿੰਮੇਵਾਰ ਮੰਤਰਾਲਾ ਇਹ ਦੇਖ ਰਿਹਾ ਹੈ ਕਿ ਕੀ ਇਨ੍ਹਾਂ ਕੰਪਨੀਆਂ ਵੱਲੋਂ ਕੋਈ ਧੋਖਾਦੇਹੀ ਹੋਈ ਹੈ। ਕੁਝ ਮਾਮਲਿਆਂ ਦੀ ਜਾਂਚ ਗੰਭੀਰ ਧੋਖਾਦੇਹੀ ਜਾਂਚ ਦਫ਼ਤਰ (ਐੱਸ. ਐੱਫ. ਆਈ. ਓ.) ਕਰ ਰਿਹਾ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ

ਕਈ ਇਕਾਈਆਂ ਤੋਂ ਮਿਲੀਆਂ ਸਨ ਸ਼ਿਕਾਇਤਾਂ
ਅਧਿਕਾਰੀ ਮੁਤਾਬਕ ਰਿਜ਼ਰਵ ਬੈਂਕ ਅਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਸਮੇਤ ਹੋਰ ਇਕਾਈਆਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵੀ ਸਬੰਧਤ ਕੰਪਨੀਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਜਾਂਦੀ ਹੈ। ਹਾਲਾਂਕਿ, ਕੁਝ ਕੰਪਨੀਆਂ ਨੇ ਫੰਡ ਮੁਹੱਈਆ ਕਰਵਾਉਣ ਵਾਲੇ ਸਰੋਤਾਂ ਦਾ ਪਤਾ ਲਾਉਣਾ ਕਦੇ-ਕਦੇ ਮੁਸ਼ਕਲ ਹੁੰਦਾ ਹੈ ਪਰ ਕੰਪਨੀਆਂ ਦੀ ਲਾਭਕਾਰੀ ਮਾਲਕੀ ਦਾ ਪਤਾ ਲਾਉਣ ਦੇ ਯਤਨ ਕੀਤੇ ਜਾਂਦੇ ਹਨ ਪਰ ਕੰਪਨੀਆਂ ਦੀ ਲਾਭਕਾਰੀ ਮਾਲਕੀ ਦਾ ਪਤਾ ਲਾਉਣ ਦੇ ਯਤਨ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਜਨਵਰੀ ’ਚ ਦਿੱਲੀ ਅਤੇ ਹਰਿਆਣਾ ਖੇਤਰ ਦੇ ਕੰਪਨੀ ਰਜਿਸਟਰਾਰ ਨੇ ਇਕ ਭਾਰਤੀ ਕੰਪਨੀ ਅਤੇ ਉਸ ਨਾਲ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ’ਤੇ ਕੁੱਲ 21 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਸੀ। ਇਹ ਕਦਮ ਇਕ ਚੀਨੀ ਗਰੁੱਪ ਦੀ ਲਾਭਕਾਰੀ ਮਾਲਕੀ ਸਬੰਧਾਂ ਨੂੰ ਲੁਕਾਉਣ ਲਈ ਸਖ਼ਤ ਕਾਰਵਾਈ ਦਾ ਹਿੱਸਾ ਸੀ। ਵਿੱਤ ਮੰਤਰਾਲਾ ਨੇ ਸੰਸਦ ਦੇ ਬਜਟ ਸੈਸ਼ਨ ’ਚ ਜਾਣਕਾਰੀ ਦਿੱਤੀ ਕਿ ਗੂਗਲ ਨੇ ਸਤੰਬਰ, 2022 ਅਤੇ ਅਗਸਤ, 2023 ਦੇ ਦਰਮਿਆਨ ਆਪਣੇ ਪਲੇਅ ਸਟੋਰ ਤੋਂ 2,200 ਤੋਂ ਵੱਧ ਧੋਖਾਦੇਹੀ ਵਾਲੇ ਲੋਨ ਐਪਸ ਨੂੰ ਸਸਪੈਂਡ ਕਰ ਦਿੱਤਾ ਹੈ ਜਾਂ ਹਟਾ ਦਿੱਤਾ ਹੈ।

ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur