2018 ਵਿਚ ਵਿਸ਼ਵ ਦੇ ਸੋਲਰ ਸੈਕਟਰ ''ਚ ਹੋਇਆ 9 .7 ਅਰਬ ਡਾਲਰ ਦਾ ਕਾਰਪੋਰੇਟ ਨਿਵੇਸ਼

01/12/2019 4:31:06 PM

ਨਵੀਂ ਦਿੱਲੀ — ਦੁਨੀਆ ਭਰ ਦੇ ਸੋਲਰ ਖੇਤਰ ਵਿਚ ਸਾਲ 2018 ਵਿਚ ਕਾਰਪੋਰੇਟ ਸੈਕਟਰ ਨੇ 9.7 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ 2017 ਦੇ ਮੁਕਾਬਲੇ 24 ਫੀਸਦੀ ਘੱਟ ਹੈ। ਮਾਰਕਾਮ ਕੈਪੀਟਲ ਗਰੁੱਪ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 2017 ਵਿਚ ਵਿਸ਼ਵ ਪੱਧਰ 'ਤੇ ਸੋਲਰ ਸੈਕਟਰ ਵਿਚ ਕੰਪਨੀਆਂ ਨੇ 12.8 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਜਦੋਂਕਿ 2018 ਵਿਚ ਇਹ 24 ਫੀਸਦੀ ਘਟ ਕੇ 9.7 ਅਰਬ ਡਾਲਰ 'ਤੇ ਆ ਗਿਆ। ਇਸ ਕਾਰਪੋਰੇਟ ਨਿਵੇਸ਼ ਵਿਚ ਵੈਂਚਰ ਨਿਵੇਸ਼, ਕਰਜ਼ਾ ਅਤੇ ਮਾਰਕੀਟ ਤੋਂ ਵਿੱਤੀ ਪੋਸ਼ਣ ਸ਼ਾਮਲ ਹੈ। ਵਿਸ਼ਵਵਿਆਪੀ ਤੌਰ 'ਤੇ ਸਾਲ 2018 ਵਿਚ ਉੱਦਮ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੇ ਸੌਰ ਊਰਜਾ ਵਿਚ 65 ਸੌਦਿਆਂ ਵਿਚ  1.3 ਅਰਬ ਡਾਲਰ ਦਾ ਨਿਵੇਸ਼ ਕੀਤਾ  ਜਿਹੜਾ ਕਿ ਸਾਲ 2017 ਵਿਚ 99 ਸੌਦਿਆਂ 'ਚ ਕੀਤੇ 1.6 ਅਰਬ ਡਾਲਰ ਦੇ ਨਿਵੇਸ਼ ਦੇ ਮੁਕਾਬਲੇ 18 ਫੀਸਦੀ ਘੱਟ ਹੈ। ਸੋਲਰ ਸੈਕਟਰ ਵਿਚ ਨਿਵੇਸ਼ 'ਚ ਗਿਰਾਵਟ ਦੇ ਸਬੰਧ ਵਿਚ ਮਾਰਕਾਮ ਕੈਪੀਟਲ ਗਰੁੱਪ ਦੇ ਸੀ.ਈ.ਓ. ਰਾਜ ਪ੍ਰਭਾ ਨੇ ਕਿਹਾ ਕਿ 2018 ਅਨਿਸ਼ਚਿਤਤਾਵਾਂ ਨਾਲ ਭਰਿਆ ਰਿਹਾ ਸੀ। ਸਾਲ ਦੀ ਸ਼ੁਰੂਆਤ ਅਮਰੀਕਾ ਵਿਚ ਧਾਰਾ -201 ਦੀਆਂ ਡਿਊਟੀਆਂ(ਫੀਸਾਂ) ਨਾਲ ਹੋਈ। ਇਸ ਤੋਂ ਬਾਅਦ ਚੀਨ ਨੇ ਆਪਣੇ ਖੁਦ ਲਈ ਵਰਤੇ ਗਏ ਪਾਵਰ ਉਤਪਾਦਕਾਂ ਨੂੰ ਦਿੱਤੀ ਗਈ ਸਹਾਇਤਾ ਵੀ ਘਟਾ ਦਿੱਤੀ। ਇਸ ਤੋਂ ਬਾਅਦ ਭਾਰਤ ਸਰਕਾਰ ਵਲੋਂ ਘਰੇਲੂ ਬਜ਼ਾਰ ਦੀ ਰੱਖਿਆ ਲਈ ਆਯਾਤ ਡਿਊਟੀ ਵਿਚ ਵਾਧੇ ਕਾਰਨ ਮਾਰਕੀਟ ਦੀ ਸਥਿਤੀ ਹੋਰ ਵਿਗੜ ਗਈ।