''ਕੋਰੋਨਾ'' ਕਾਰਨ ਹੁਣ ਹੀਰੋ ਦਾ ਪ੍ਰਾਡਕਸ਼ਨ 10 ਫੀਸਦੀ ਘਟਣ ਦਾ ਖਦਸ਼ਾ

02/15/2020 3:41:57 PM

ਨਵੀਂ ਦਿੱਲੀ— ਕੋਰੋਨਾਵਾਇਰਸ ਕਾਰਨ ਸਪਲਾਈ 'ਚ ਦਿੱਕਤ ਦੀ ਵਜ੍ਹਾ ਨਾਲ ਦਿੱਗਜ ਹੀਰੋ ਮੋਟਰਜ਼ ਦਾ ਨਿਰਮਾਣ ਕਾਰਜ ਪ੍ਰਭਾਵਿਤ ਹੋ ਸਕਦਾ ਹੈ। ਭਾਰਤ ਦੀ ਮੋਹਰੀ ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੀਰੋ ਮੋਟਰਜ਼ ਨੇ ਕਿਹਾ ਹੈ ਕਿ ਚੀਨ 'ਚ ਕੋਰੋਨਾਵਾਇਰਸ ਦੇ ਸੰਕਟ ਦੀ ਵਜ੍ਹਾ ਨਾਲ ਕੁਝ ਕੰਪੋਨੈਂਟਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਇਸ ਮਹੀਨੇ ਕੰਪਨੀ ਦੇ ਯੋਜਨਾਬੱਧ ਉਤਪਾਦਨ 'ਚ 10 ਫੀਸਦੀ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ।

 

ਹਾਲਾਂਕਿ, ਕੰਪਨੀ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਜ੍ਹਾ ਨਾਲ ਮਹੀਨੇ ਦੌਰਾਨ ਡੀਲਰਾਂ ਨੂੰ ਸਪਲਾਈ 'ਚ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਹੀਰੋ ਮੋਟਰਜ਼ ਨੇ ਕਿਹਾ ਪ੍ਰਾਡਕਸ਼ਨ 'ਤੇ ਅੱਗੇ ਹੋਰ ਕੋਈ ਪ੍ਰਭਾਵ ਚੀਨ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਕੰਪਨੀ ਨੇ ਕਿਹਾ ਕਿ ਉਹ ਲਗਾਤਾਰ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ ਤੇ ਹੋਰ ਬਦਲ ਦੇਖਣਾ ਵੀ ਜਾਰੀ ਰੱਖੇਗੀ। ਵਾਹਨ ਕਲ-ਪੁਰਜ਼ੇ ਸਪਲਾਈ ਕਰਨ 'ਚ ਚੀਨ ਸਭ ਤੋਂ ਮੋਹਰੀ ਦੇਸ਼ ਹੈ ਪਰ ਕੋਰੋਨਾਵਾਇਰਸ ਕਾਰਨ ਕਈ ਕਾਰਖਾਨੇ ਬੰਦ ਹਨ।
'ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰ (ਸਿਆਮ)' ਦੇ ਅੰਕੜਿਆਂ ਮੁਤਾਬਕ, ਹੀਰੋ ਮੋਟਰਜ਼ ਨੇ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਨੌਂ ਮਹੀਨਿਆਂ 'ਚ 5,215,413 ਯੂਨਿਟ ਉਤਪਾਦਨ ਕੀਤੇ ਹਨ। ਚੀਨ ਤੋਂ ਕੰਪੋਨੈਂਟਾਂ ਦੀ ਸਪਲਾਈ 'ਚ ਵਿਘਨ ਨਾਲ ਕਈ ਵਾਹਨ ਕੰਪਨੀਆਂ ਲਈ ਚੁਣੌਤੀ ਵਧਣ ਜਾ ਰਹੀ ਹੈ। ਉਹ ਵੀ ਉਸ ਵਕਤ ਜਦੋਂ ਉਨ੍ਹਾਂ ਨੂੰ ਆਰਥਿਕ ਮੰਦੀ ਕਾਰਨ ਪਹਿਲਾਂ ਹੀ ਮੰਗ 'ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਸਮਾਰਟ ਫੋਨ ਮਹਿੰਗੇ ਹੋਣ ਦਾ ਖਦਸ਼ਾ, IPHONE ਦਾ ਸਟਾਕ ਵੀ ਖਤਮ ਹੋਣ ਦੇ ਕੰਢੇ ਸਰਕਾਰ ਦੀ ਸੌਗਾਤ, 29 FEB ਤੱਕ ਤੁਸੀਂ ਮੁਫਤ ਲਵਾ ਸਕੋਗੇ FASTag ►ਸੋਨੇ ਦੇ ਮੁੱਲ 'ਚ ਵੱਡਾ ਉਛਾਲ, ਦਸ ਗ੍ਰਾਮ ਹੁਣ ਇੰਨਾ ਪਵੇਗਾ ਮਹਿੰਗਾ ► ਹਾਰਲੇ ਖਰੀਦਣਾ ਹੋ ਸਕਦਾ ਹੈ ਸਸਤਾ ► ਬੈਂਕ ਗਾਹਕਾਂ ਨੂੰ ਝਟਕਾ, ATM 'ਚੋਂ ਪੈਸੇ ਕਢਵਾਉਣਾ ਹੋ ਸਕਦੈ ਇੰਨਾ ਮਹਿੰਗਾ