ਸਰਕਾਰੀ ਕੰਪਨੀ ਠੇਕੇ ''ਤੇ ਰੱਖੇ ਕਈ ਕਾਮਿਆਂ ਨੂੰ ਕਰੇਗੀ ਬਾਹਰ

09/05/2020 5:27:00 PM

ਮੁੰਬਈ—  ਕੋਰੋਨਾ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਪੂਰੀ ਦੁਨੀਆ 'ਚ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ ਕਟੌਤੀ ਕੀਤੀ ਹੈ। ਤਾਲਾਬੰਦੀ ਦੌਰਾਨ ਤਨਖ਼ਾਹਾਂ 'ਚ ਕਟੌਤੀ ਵੀ ਕੀਤੀ ਗਈ ਹੈ, ਨਾਲ ਹੀ ਕੰਮਕਾਰਾਂ ਦਾ ਬੋਝ ਵੀ ਦੁੱਗਣਾ ਵਧਾ ਦਿੱਤਾ ਗਿਆ।

ਹੁਣ ਖ਼ਬਰਾਂ ਹਨ ਇਕ ਸਰਕਾਰੀ ਕੰਪਨੀ 'ਚ ਠੇਕੇ 'ਤੇ ਕੰਮ ਕਰਦੇ ਤਕਰੀਬਨ ਹਜ਼ਾਰਾਂ ਕਰਮਚਾਰੀਆਂ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।

ਮਹਾਰਾਸ਼ਟਰ ਟਾਈਮਜ਼ 'ਚ ਛਪੀ ਖ਼ਬਰ ਮੁਤਾਬਕ, ਇਕ ਸਰਕਾਰੀ ਕੰਪਨੀ 'ਚ ਤਕਰੀਬਨ 20 ਹਜ਼ਾਰ ਠੇਕਾ ਕਰਮਚਾਰੀਆਂ ਨੂੰ ਨੌਕਰੀ ਤੋਂ ਵਾਂਝੇ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਕਈ ਠੇਕਾ ਕਾਮਿਆਂ ਦੀ ਛੁੱਟੀ ਕੀਤੀ ਗਈ ਸੀ।

ਰਿਪੋਰਟਾਂ ਦਾ ਕਹਿਣਾ ਹੈ ਕਿ ਬੀ. ਐੱਸ. ਐੱਨ. ਐੱਲ. ਦੇ ਐੱਚ. ਆਰ. ਨੇ ਪਿਛਲੀ 1 ਸਤੰਬਰ ਨੂੰ ਸਾਰੇ ਪ੍ਰਮੁਖ ਪ੍ਰਬੰਧਕਾਂ ਨੂੰ ਖਰਚ 'ਚ ਕਟੌਤੀ ਕਰਨ ਦਾ ਹੁਕਮ ਦਿੱਤਾ ਹੈ। ਇਸ 'ਚ ਠੇਕੇ 'ਤੇ ਕਮਿਆਂ ਨੂੰ ਘੱਟ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਅਤੇ ਸਫਾਈ ਕਾਮਿਆਂ ਨੂੰ ਵੀ ਰੱਖਣ ਦੀ ਵੀ ਜ਼ਰੂਰਤ ਨਹੀਂ ਅਜਿਹਾ ਵੀ ਕਿਹਾ ਗਿਆ ਹੈ। ਗੌਰਤਲਬ ਹੈ ਕਿ 79 ਹਜ਼ਾਰ ਕਾਮੇ ਵੀ. ਆਰ. ਐੱਸ. ਯੋਜਨਾ ਲੈ ਚੁੱਕੇ ਹਨ, ਜਿੱਥੇ ਪਹਿਲਾਂ ਪੱਕੇ ਕਾਮੇ ਕੰਮ ਕਰਨ ਜਾਂਦੇ ਸਨ ਉੱਥੇ ਹੁਣ ਠੇਕੇ 'ਤੇ ਰੱਖੇ ਕਾਮੇ ਜਾਂਦੇ ਹਨ। ਹੁਣ ਉਨ੍ਹਾਂ ਨੂੰ ਵੀ ਘੱਟ ਕੀਤਾ ਜਾਏਗਾ।

Sanjeev

This news is Content Editor Sanjeev