ਕੋਰੋਨਾ ਵਾਇਰਸ ਦੀ ਲਪੇਟ ’ਚ ਈ. ਵੀ. ਇੰਡਸਟਰੀ, ਠੱਪ ਪੈ ਸਕਦੈ ਪ੍ਰੋਡਕਸ਼ਨ!

02/12/2020 1:53:13 AM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਲਪੇਟ ’ਚ ਹੁਣ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਇੰਡਸਟਰੀ ਵੀ ਆ ਰਹੀ ਹੈ। ਈ. ਵੀ. ਲਈ ਸਭ ਤੋਂ ਜ਼ਰੂਰੀ ਲੀਥੀਅਮ ਆਇਨ ਬੈਟਰੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜੇਕਰ ਇਹੀ ਹਾਲ ਰਿਹਾ ਤਾਂ ਕੰਪਨੀਆਂ ਨੂੰ ਆਪਣਾ ਪ੍ਰੋਡਕਸ਼ਨ ਠੱਪ ਕਰਨਾ ਪੈ ਸਕਦਾ ਹੈ। ਈ. ਵੀ. ਬਣਾਉਣ ਵਾਲੀਆਂ ਕੰਪਨੀਆਂ ਕੋਲ ਸਿਰਫ ਇਕ ਮਹੀਨੇ ਦਾ ਸਟਾਕ ਹੈ। ਈ. ਵੀ. ’ਚ ਇਸਤੇਮਾਲ ਹੋਣ ਵਾਲੀ 90 ਫ਼ੀਸਦੀ ਲੀਥੀਅਮ ਆਇਨ ਬੈਟਰੀ ਭਾਰਤ ਚੀਨ ਤੋਂ ਇੰਪੋਰਟ ਕਰਦਾ ਹੈ।

ਜੇਕਰ 15 ਦਿਨਾਂ ’ਚ ਸਪਲਾਈ ਨਾ ਹੋਈ ਤਾਂ ਮੈਨੂਫੈਕਚਰਿੰਗ ’ਤੇ ਅਸਰ ਪਵੇਗਾ। ਇਲੈਕਟ੍ਰਿਕ ਵ੍ਹੀਕਲ ’ਚ ਲੱਗਣ ਵਾਲੀ ਇਲੈਕਟ੍ਰਾਨਿਕ ਚਿਪ ਲਈ ਵੀ ਭਾਰਤ ਚੀਨ ’ਤੇ ਨਿਰਭਰ ਕਰਦਾ ਹੈ। ਚੀਨੀ ਨਵੇਂ ਸਾਲ ਕਾਰਣ ਪਹਿਲਾਂ ਹੀ ਸ਼ਿਪਮੈਂਟ ’ਚ ਦੇਰੀ ਸੀ, ਉਤੋਂ ਹੁਣ ਕੋਰੋਨਾ ਦਾ ਨਵਾਂ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਹੀ ਨਹੀਂ ਤਾਇਵਾਨ ਅਤੇ ਕੋਰੀਆ ਤੋਂ ਆਉਣ ਵਾਲੇ ਸ਼ਿਪਮੈਂਟ ਵੀ ਪ੍ਰਭਾਵਿਤ ਹੋ ਰਹੇ ਹਨ।

Karan Kumar

This news is Content Editor Karan Kumar