ਕੋਵਿਡ-19 ਮਹਾਮਾਰੀ ਦਰਮਿਆਨ ਜੁਲਾਈ-ਸਤੰਬਰ ''ਚ ਰਿਹਾਇਸ਼ੀ ਪ੍ਰਾਪਰਟੀ ਦੀ ਵਿਕਰੀ 46 ਫ਼ੀਸਦੀ ਘਟੀ

09/30/2020 5:28:57 PM

ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਭਾਰਤ ਦੇ ਚੋਟੀ ਦੇ 7 ਸ਼ਹਿਰਾਂ 'ਚ ਜੁਲਾਈ-ਸਤੰਬਰ ਤਿਮਾਹੀ ਦੌਰਾਨ ਰਿਹਾਇਸ਼ੀ ਪ੍ਰਾਪਰਟੀ ਦੀ ਵਿਕਰੀ 'ਚ 46 ਫ਼ੀਸਦੀ ਦੀ ਕਮੀ ਆਈ ਅਤੇ ਇਹ ਘੱਟ ਕੇ 29,520 ਇਕਾਈ ਰਹਿ ਗਈ।

ਪ੍ਰਾਪਰਟੀ ਸਲਾਹਕਾਰ ਐਨਰਾਕ ਨੇ ਦੱਸਿਆ ਕਿ ਦਿੱਲੀ-ਐੱਨ. ਸੀ. ਆਰ., ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਕੋਲਕਾਤਾ, ਚੇਨਈ, ਬੇਂਗਲੁਰੂ, ਹੈਦਰਾਬਾਦ ਅਤੇ ਪੁਣੇ 'ਚ ਪਿਛਲੇ ਸਾਲ ਜੁਲਾਈ-ਸਤੰਬਰ 'ਚ ਰਿਹਾਇਸ਼ੀ ਪ੍ਰਾਪਰਟੀ ਦੀ ਵਿਕਰੀ 55,080 ਇਕਾਈ ਸੀ। ਐਨਰਾਕ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਸਤੰਬਰ ਦੌਰਾਨ ਰਿਹਾਇਸ਼ੀ ਪ੍ਰਾਪਰਟੀ ਦੀ ਵਿਕਰੀ 57 ਫ਼ੀਸਦੀ ਘੱਟ ਕੇ 87,460 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ 2,02,200 ਇਕਾਈ ਸੀ। ਇਨ੍ਹਾਂ ਅੰਕੜਿਆਂ 'ਤੇ ਟਿੱਪਣੀ ਕਰਦੇ ਹੋਏ ਐਨਰਾਕ ਦੇ ਪ੍ਰਧਾਨ ਅਨੁਜ ਪੁਰੀ ਨੇ ਕਿਹਾ ਕਿ ਜੁਲਾਈ-ਸਤੰਬਰ ਦੌਰਾਨ ਵਿਕਰੀ ਇਸ ਤੋਂ ਪਿਛਲੀ ਤਿਮਾਹੀ ਦੇ ਮੁਕਾਬਲੇ ਦੁੱਗਣੀ ਹੋਈ ਹੈ, ਜਦੋਂ ਕੁਲ ਵਿੱਕਰੀ ਕਰੀਬ 12,730 ਇਕਾਈ ਸੀ। ਐਨਰਾਕ ਨੇ ਦੱਸਿਆ ਕਿ ਸਾਰੇ ਛੇ ਸ਼ਹਿਰਾਂ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਵਿਕਰੀ ਘਟੀ ਹੈ।


cherry

Content Editor

Related News