ਕੋਰੋਨਾ ਦਾ ਕਹਿਰ : ਵਿਸ਼ਵ ਭਰ 'ਚ ਜੂਨ ਤੱਕ ਖਤਮ ਹੋ ਸਕਦੀਆਂ ਹਨ 30 ਕਰੋੜ ਤੋਂ ਵੱਧ ਨੌਕਰੀਆਂ

04/30/2020 12:12:00 PM

ਨਵੀਂ ਦਿੱਲੀ - ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਕਾਰਨ ਜਿਥੇ ਇਕ ਪਾਸੇ ਪੂਰੇ ਵਿਸ਼ਵ ਵਿਚ ਲੋਕਾਂ ਦੀ ਮੌਤ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਦੂਜੇ ਪਾਸੇ ਨੌਕਰੀਆਂ 'ਤੇ ਵੀ ਡੂੰਘੇ ਸੰਕਟ ਦੇ ਬੱਦਲ ਹਨ। ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਦੁਨੀਆ ਭਰ ਵਿਚ 30 ਕਰੋੜ ਤੋਂ ਵੱਧ ਲੋਕ ਆਪਣੀ ਨੌਕਰੀ ਤੋਂ ਹੱਥ ਥੋ ਸਕਦੇ ਹਨ। ਸੰਗਠਨ ਨੇ ਇਕ ਵਾਰ ਫਿਰ ਕੋਰੋਨਾ ਕਾਰਨ ਜਾਣ ਵਾਲੀਆਂ ਨੌਕਰੀਆਂ ਦਾ ਅੰਦਾਜ਼ਾ ਇਕ ਵਾਰ ਫਿਰ ਵਧਾਇਆ ਹੈ।

ਖਤਮ ਹੋ ਸਕਦੀਆਂ ਹਨ 30 ਕਰੋੜ ਤੋਂ ਜ਼ਿਆਦਾ ਨੌਕਰੀਆਂ

ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ ਦੇ ਅਨੁਸਾਰ ਦੁਨੀਆ ਦੇ ਲਗਭਗ 30.5 ਕਰੋੜ ਲੋਕ ਅਪ੍ਰੈਲ ਤੋਂ ਜੂਨ ਤੱਕ ਸਿਰਫ ਤਿੰਨ ਮਹੀਨਿਆਂ ਵਿਚ ਆਪਣੀ ਪੂਰਣ-ਕਾਲੀ ਨੌਕਰੀ ਗੁਆ ਸਕਦੇ ਹਨ। 

ਇਹ ਵੀ ਪੜ੍ਹੋ: ਡਾਬਰ ਸਮੇਤ ਕਈ ਵੱਡੀਆਂ ਕੰਪਨੀਆਂ ਸਿੱਧੇ ਘਰਾਂ 'ਚ ਪਹੁੰਚਾ ਰਹੀਆਂ ਹਨ ਸਮਾਨ

ਸੰਗਠਨ ਨੇ ਕਿਹਾ ਕਿ ਮਹਾਂਮਾਰੀ ਨੂੰ ਦੂਰ ਕਰਨ ਲਈ ਦੁਨੀਆ ਭਰ ਵਿਚ ਲਾਕਡਾਉਨ ਵਧਾਏ ਜਾਣ ਨਾਲ ਇਸ ਦੇ ਅਨੁਮਾਨ ਵਿਚ ਸੋਧ ਕਰਨੀ ਪਈ। ਸੰਗਠਨ ਨੇ ਕਿਹਾ ਕਿ ਮਹਾਂਮਾਰੀ ਨੇ ਗੈਰ ਰਸਮੀ ਖੇਤਰ ਦੇ 1.6 ਬਿਲੀਅਨ ਕਾਮਿਆਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਪੈਦਾ ਕਰ ਦਿੱਤਾ ਕਿਉਂਕਿ ਮਹਾਂਮਾਰੀ ਦੇ ਕਾਰਨ ਉਨ੍ਹਾਂ ਦੇ ਜੀਵਣ ਦੇ ਸਾਧਨ ਰੁਕ ਗਏ ਹਨ। ਇਹ ਪੂਰੀ ਦੁਨੀਆ ਦੇ 3.3 ਅਰਬ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ।

8.4 ਫੀਸਦੀ ਤੋਂ ਵਧ ਕੇ 23 ਫੀਸਦੀ ਹੋ ਗਈ ਬੇਰੁਜ਼ਗਾਰੀ ਦੀ ਦਰ

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਦਾ ਕਹਿਣਾ ਹੈ ਕਿ ਵਿਸ਼ਵਵਿਆਪੀ ਬੇਰੁਜ਼ਗਾਰੀ ਦੀ ਦਰ ਮਾਰਚ ਦੇ ਅੱਧ ਵਿਚ 8.4 ਪ੍ਰਤੀਸ਼ਤ ਤੋਂ ਵਧ ਕੇ 23 ਪ੍ਰਤੀਸ਼ਤ ਹੋ ਗਈ ਹੈ। ਉਸੇ ਸਮੇਂ ਸੀ.ਐਮ.ਆਈ.ਈ. ਦੇ ਅੰਕੜਿਆਂ ਅਨੁਸਾਰ, 15 ਮਾਰਚ 2020 ਨੂੰ ਸ਼ਹਿਰੀ ਖੇਤਰ ਵਿਚ ਬੇਰੁਜ਼ਗਾਰੀ ਦੀ ਦਰ 8.21 ਫੀਸਦੀ ਸੀ। ਇਹ 22 ਮਾਰਚ 2020 ਨੂੰ 8.66 ਫੀਸਦੀ 'ਤੇ ਆਈ। 29 ਮਾਰਚ 2020 ਨੂੰ ਇਹ 30.01 ਫੀਸਦੀ 'ਤੇ ਪਹੁੰਚ ਗਈ ਅਤੇ ਫਿਰ ਇਹ 5 ਅਪ੍ਰੈਲ 2020 ਦੇ ਅੰਕੜਿਆਂ ਅਨੁਸਾਰ ਇਹ 30.93 ਪ੍ਰਤੀਸ਼ਤ ਤੇ ਆ ਗਈ।

ਦੇਸ਼ ਵਿਚ ਬੇਰੁਜ਼ਗਾਰੀ 'ਚ ਹੋਇਆ ਵਾਧਾ

ਕੋਰੋਨਾ ਮਹਾਂਮਾਰੀ ਅਤੇ ਲਾਕਡਾਉਨ ਕਾਰਨ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ 23.4 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸੀ.ਐਮ.ਆਈ.ਈ. ਰਿਪੋਰਟ ਦੇ ਅਨੁਸਾਰ ਲਾਕਡਾਉਨ ਭਾਰਤ ਦੀ ਸ਼ਹਿਰੀ ਬੇਰੁਜ਼ਗਾਰੀ ਦੀ ਦਰ ਨੂੰ 30.9 ਫੀਸਦੀ ਤੱਕ ਵਧਾ ਸਕਦਾ ਹੈ। ਹਾਲਾਂਕਿ ਕੁੱਲ ਬੇਰੁਜ਼ਗਾਰੀ 23.4 ਫੀਸਦੀ ਤੱਕ ਵਧਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ: 2 ਲੱਖ ਤੋਂ ਵੱਧ H-1B ਵੀਜ਼ਾ ਧਾਰਕਾਂ ਦੀ ਵਧੀ ਮੁਸ਼ਕਲ, ਜੂਨ ਤੱਕ ਖਤਮ ਹੋ ਜਾਵੇਗੀ ਮਿਆਦ

Harinder Kaur

This news is Content Editor Harinder Kaur