ਕੋਰੋਨਾ ਸੰਕਟ ਦਰਮਿਆਨ PF ਦਾ ਪੈਸਾ ਬਣਿਆ ਸਹਾਰਾ, 4 ਮਹੀਨੇ ''ਚ 30000 ਕਰੋੜ ਦੀ ਨਿਕਾਸੀ

07/29/2020 3:36:54 PM

ਨਵੀਂ ਦਿੱਲੀ : ਇਕ ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੁਲਾਈ ਤੱਕ 80 ਲੱਖ ਸਬਸਕ੍ਰਾਈਬਰਸ ਨੇ ਈ. ਪੀ. ਐੱਫ. ਓ. ਤੋਂ 30000 ਕਰੋੜ ਰੁਪਏ ਦਾ ਫੰਡ ਕਢਵਾਇਆ ਹੈ। ਈ. ਪੀ. ਐੱਫ. ਓ. ਲਗਭਗ 10 ਲੱਖ ਕਰੋੜ ਦਾ ਫੰਡ ਮੈਨੇਜ ਕਰਦਾ ਹੈ ਅਤੇ ਇਸ ਦੇ ਸਬਸਕ੍ਰਾਈਬਰਸ ਦੀ ਗਿਣਤੀ ਲਗਭਗ 6 ਕਰੋੜ ਹੈ। ਨਿਕਾਸੀ ਨੂੰ ਲੈ ਕੇ ਵਿਭਾਗ ਦਾ ਕਹਿਣਾ ਹੈ ਕਿ ਇਸ ਨਾਲ ਚਾਲੂ ਵਿੱਤੀ ਸਾਲ 'ਚ ਸਾਡੀ ਕਮਾਈ 'ਤੇ ਅਸਰ ਹੋਵੇਗਾ। ਈ. ਪੀ. ਐੱਫ. ਓ. ਅਧਿਕਾਰੀਆਂ ਨੇ ਦੱਸਿਆ ਕਿ ਇਹ ਅੰਕੜਾ ਅਪ੍ਰੈਲ ਅਤੇ ਜੁਲਾਈ ਦੀ ਤੀਜੇ ਹਫਤੇ ਦੇ ਦਰਮਿਆਨ ਦਾ ਹੈ। ਨਾਰਮਲ ਹਾਲਾਤ 'ਚ ਇੰਨੇ ਘੱਟ ਸਮੇਂ 'ਚ ਇੰਨਾ ਵੱਡਾ ਫੰਡ ਨਹੀਂ ਕੱਢਿਆ ਜਾਂਦਾ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਜਾਂ ਫਿਰ ਸੈਲਰੀ 'ਚ ਕਟੌਤੀ ਅਤੇ ਮੈਡੀਕਲ ਖਰਚ 'ਚ ਇਹ ਪੈਸੇ ਖਰਚ ਹੋਏ ਹਨ।

22000 ਕਰੋੜ ਸਿਰਫ ਮੈਡੀਕਲ ਖਰਚ ਲਈ
ਰਿਪੋਰਟ ਮੁਤਾਬਕ 30 ਲੱਖ ਸਬਸਕ੍ਰਾਈਬਰਸ ਨੇ ਕੋਵਿਡ ਵਿੰਡੋ ਦੇ ਤਹਿਤ 8000 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। 50 ਲੱਖ ਸਬਸਕ੍ਰਾਈਬਰਸ ਨੇ ਮੈਡੀਕਲ ਖਰਚ ਲਈ 22000 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਛੇਤੀ ਨਿਕਾਸੀ ਕਰਨ ਵਾਲੇ ਸਬਸਕ੍ਰਾਈਬਰਸ ਦੀ ਗਿਣਤੀ 1 ਕਰੋੜ ਤੱਕ ਪਹੁੰਚ ਜਾਵੇਗੀ। ਈ. ਪੀ. ਐੱਫ. ਓ. ਨਿਕਾਸੀ ਦੇ ਪੁਰਾਣੇ ਅੰਕੜਿਆਂ 'ਤੇ ਗੌਰ ਕਰੀਏ ਤਾਂ ਵਿੱਤੀ ਸਾਲ 2019-20 'ਚ ਕੁੱਲ 72000 ਕਰੋੜ ਰੁਪਏ ਕੱਢੇ ਗਏ ਸਨ। ਚਾਲੂ ਵਿੱਤੀ ਸਾਲ 'ਚ ਸਿਰਫ 4 ਮਹੀਨੇ 'ਚ 30000 ਕਰੋੜ ਰੁਪਏ ਕੱਢੇ ਜਾ ਚੁੱਕੇ ਹਨ।

ਹਾਲੇ ਹੋਰ ਨਿਕਾਸੀ ਦੀ ਸੰਭਾਵਨਾ
ਵਿਭਾਗ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮਾਮਲੇ ਜਿਵੇਂ-ਜਿਵੇਂ ਵਧ ਰਹੇ ਹਨ, ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੇ 'ਚ ਮੌਜੂਦਾ ਸਥਿਤੀ ਦੇ ਆਧਾਰ 'ਤੇ ਇਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਈ. ਪੀ. ਐੱਫ. ਓ. ਫੰਡ 'ਚੋਂ ਵੱਡੇ ਪੈਮਾਨੇ 'ਤੇ ਹੋਰ ਤੇਜ਼ੀ ਨਾਲ ਨਿਕਾਸੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਨਿਕਾਸੀ ਕਰਨ ਵਾਲੇ ਸਬਸਕ੍ਰਾਈਬਰਸ ਦੀ ਗਿਣਤੀ 10 ਮਿਲੀਅਨ ਤੱਕ ਪਹੁੰਚ ਜਾਵੇਗੀ।


cherry

Content Editor

Related News