ਨਵਾਂ ਪ੍ਰਤੱਖ ਕਰ ਬਿੱਲ ਤਿਆਰ ਕਰਨ ਲਈ ਕਾਰਜਬਲ ਗਠਿਤ

11/23/2017 4:17:47 AM

ਨਵੀਂ ਦਿੱਲੀ-ਸਰਕਾਰ ਨੇ 5 ਦਹਾਕੇ ਪੁਰਾਣੇ ਪ੍ਰਤੱਖ ਕਰ ਬਿੱਲ ਦੀ ਥਾਂ 'ਤੇ ਦੇਸ਼ ਦੀਆਂ ਆਰਥਿਕ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਨਵਾਂ ਬਿੱਲ ਬਣਾਉਣ ਦੇ ਉਦੇਸ਼ ਨਾਲ ਕਾਰਜਬਲ ਗਠਿਤ ਕੀਤਾ ਹੈ, ਜਿਸ ਨੂੰ 6 ਮਹੀਨਿਆਂ 'ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਦੱਸਿਆ ਕਿ ਬੀਤੀ 1 ਅਤੇ 2 ਸਤੰਬਰ ਨੂੰ ਹੋਏ ਮਾਲੀਆ ਗਿਆਨ ਸੰਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮਦਨ ਕਰ ਕਾਨੂੰਨ 1961 ਨੂੰ ਮੌਜੂਦਾ ਆਰਥਿਕ ਜ਼ਰੂਰਤਾਂ ਦੇ ਅਨੁਰੂਪ ਬਣਾਉਣ ਦੀ ਜ਼ਰੂਰਤ ਦੱਸੀ ਸੀ ਅਤੇ ਉਸ ਦੇ ਅਨੁਰੂਪ ਇਹ ਕਾਰਜਬਲ ਗਠਿਤ ਕੀਤਾ ਗਿਆ ਹੈ।
ਸੀ. ਬੀ. ਡੀ. ਟੀ. ਦੇ ਮੈਂਬਰ (ਬਿੱਲ) ਅਰਬਿੰਦ ਮੋਦੀ ਕਾਰਜਬਲ ਦੇ ਕੋਆਰਡੀਨੇਟਰ ਬਣਾਏ ਗਏ ਹਨ। ਸਟੇਟ ਬੈਂਕ ਦੇ ਗੈਰ-ਕਾਰਜਕਾਰੀ ਡਾਇਰੈਕਟਰ ਅਤੇ ਚਾਰਟਰਡ ਅਕਾਊਂਟੈਂਟ ਗਿਰੀਸ਼ ਅਹੂਜਾ, ਈ.-ਐਂਡ ਵਾਈ. ਦੇ ਪ੍ਰਧਾਨ ਅਤੇ ਖੇਤਰੀ ਪ੍ਰਬੰਧ ਹਿੱਸੇਦਾਰ ਰਾਜੀਵ ਮੇਮਾਨੀ, ਅਹਿਮਦਾਬਾਦ ਦੇ ਟੈਕਸ ਵਕੀਲ ਮੁਕੇਸ਼ ਪਟੇਲ, ਆਈ. ਸੀ. ਆਰ. ਆਈ. ਈ. ਆਰ. ਨਵੀਂ ਦਿੱਲੀ ਦੀ ਸਲਾਹਕਾਰ ਮਾਨਸੀ ਕੇਡੀਆ ਅਤੇ ਭਾਰਤੀ ਮਾਲੀਆ ਸੇਵਾ ਦੇ ਰਿਟਾਇਰਡ ਅਧਿਕਾਰੀ ਤੇ ਵਕੀਲ ਜੀ. ਸੀ. ਸ਼੍ਰੀਵਾਸਤਵ ਮੈਂਬਰ ਬਣਾਏ ਗਏ ਹਨ। ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਕਾਰਜਬਲ ਦੇ ਸਥਾਈ ਮੈਂਬਰ ਹੋਣਗੇ।