ਆਤਮ-ਨਿਰਭਰ ਭਾਰਤ ਰੋਜਗਾਰ ਯੋਜਨਾ ਦੀ ਸਮਾਂ-ਹੱਦ ਨੂੰ ਵਧਾ ਕੇ ਅਗਲੇ ਸਾਲ ਮਾਰਚ ਤੱਕ ਕਰਨ ’ਤੇ ਵਿਚਾਰ

06/21/2021 11:01:27 AM

ਨਵੀਂ ਦਿੱਲੀ (ਭਾਸ਼ਾ) - ਕਿਰਤ ਅਤੇ ਰੋਜਗਾਰ ਮੰਤਰਾਲਾ ਆਤਮ-ਨਿਰਭਰ ਭਾਰਤ ਰੋਜਗਾਰ ਯੋਜਨਾ (ਏ. ਬੀ. ਆਰ. ਵਾਈ.) ਦੀ ਸਮਾਂ-ਹੱਦ ਨੂੰ ਮੌਜੂਦਾ ਦੇ 30 ਜੂਨ ਤੋਂ ਵਧਾ ਕੇ ਅਗਲੇ ਸਾਲ ਮਾਰਚ ਤੱਕ ਕਰਨ ’ਤੇ ਵਿਚਾਰ ਕਰ ਰਿਹਾ ਹੈ।

ਸੂਤਰਾਂ ਨੇ ਕਿਹਾ ਕਿ ਮੰਤਰਾਲਾ ਮਹਾਮਾਰੀ ਦੇ ਦਰਮਿਆਨ ਦੇਸ਼ ’ਚ ਨਵੀਆਂ ਨਿਯੁਕਤੀਆਂ ਦੇ ਪ੍ਰੋਤਸਾਹਨ ਲਈ ਇਸ ਯੋਜਨਾ ਦੀ ਸਮਾਂ-ਹੱਦ ਵਧਾ ਸਕਦਾ ਹੈ। ਕੇਂਦਰੀ ਮੰਤਰੀ ਮੰਡਲ ਨੇ ਏ. ਬੀ. ਆਰ. ਵਾਈ. ਨੂੰ ਪਿਛਲੇ ਸਾਲ ਦਸੰਬਰ ’ਚ ਮਨਜ਼ੂਰੀ ਦਿੱਤੀ ਸੀ। ਇਸ ਯੋਜਨਾ ਤਹਿਤ ਸਰਕਾਰ ਕਰਮਚਾਰੀਆਂ ਦੇ ਲਾਜ਼ਮੀ ਪ੍ਰੋਵੀਡੈਂਟ ਫੰਡ ਯੋਗਦਾਨ ਦਾ ਭੁਗਤਾਨ ਕਰਨ ਤੋਂ ਇਲਾਵਾ 2 ਸਾਲ ਲਈ ਨਵੀਆਂ ਨਿਯੁਕਤੀਆਂ ’ਤੇ ਨੌਕਰੀਦਾਤਿਆਂ ਦੇ ਯੋਗਦਾਨ ਦਾ ਵੀ ਭੁਗਤਾਨ ਕਰਦੀ ਹੈ।

ਇਹ ਵੀ ਪੜ੍ਹੋ : ਹੁਣ ਪੂਰੇ ਦੇਸ਼ 'ਚ ਸਾਰੇ ਵਾਹਨਾਂ ਲਈ ਬਣੇਗਾ ਇਕੋ ਜਿਹਾ PUC ਸਰਟੀਫਿਕੇਟ, ਜਾਣੋ ਨਿਯਮ

22,810 ਕਰੋਡ਼ ਰੁਪਏ ਦੇ ਖ਼ਰਚੇ ਦੀ ਇਸ ਯੋਜਨਾ ਤਹਿਤ 1 ਅਕਤੂਬਰ, 2020 ਤੋਂ 30 ਜੂਨ, 2021 ਤੱਕ ਨਿਯੁਕਤ ਹੋਣ ਵਾਲੇ ਕਰਮਚਾਰੀ ਆਉਣਗੇ। ਸੂਤਰਾਂ ਨੇ ਕਿਹਾ ਕਿ ਕਿਰਤ ਅਤੇ ਰੋਜਗਾਰ ਮੰਤਰਾਲਾ ਏ. ਬੀ. ਆਰ. ਵਾਈ. ਦੀ ਸਮਾਂ-ਹੱਦ ਨੂੰ 30 ਜੂਨ 2021 ਤੋਂ ਵਧਾ ਕੇ ਮਾਰਚ 2022 ਤੱਕ ਕਰਨ ਲਈ ਕੈਬਨਿਟ ਪ੍ਰਸਤਾਵ ਨੂੰ ਜਾਰੀ ਕਰਨ ਦੀ ਪ੍ਰਕਿਰਿਆ ’ਚ ਹੈ। ਅਜੇ ਤੱਕ ਇਸ ਯੋਜਨਾ ਨਾਲ 21 ਲੱਖ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਫਾਇਦਾ ਹੋਇਆ ਹੈ। ਇਹ ਸਰਕਾਰ ਦੇ 58.5 ਲੱਖ ਦੇ ਅੰਦਾਜ਼ੇ ਤੋਂ ਕਾਫ਼ੀ ਘੱਟ ਹੈ। ਅਜਿਹੇ ’ਚ ਕਿਰਤ ਮੰਤਰਾਲਾ ਯੋਜਨਾ ਦੀ ਸਮਾਂ-ਹੱਦ ਨੂੰ ਵਧਾ ਕੇ ਅਗਲੇ ਸਾਲ ਮਾਰਚ ਤੱਕ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ :  ਜਲਦ ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਘਟਾਈ ਦਰਾਮਦ ਡਿਊਟੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur