ਚੀਨ ਨਾਲ ਟਕਰਾਅ ਨੇ ਕਈ ਦੇਸ਼ਾਂ ਨਾਲ ਵਪਾਰ ਦੇ ਰਸਤੇ ਖੋਲ੍ਹੇ, ਇਨ੍ਹਾਂ ਖੇਤਰਾਂ ਨੂੰ ਹੋਇਆ ਫਾਇਦਾ

10/06/2020 9:54:57 PM

ਨਵੀਂ ਦਿੱਲੀ,(ਇੰਟ.)–ਕੋਰੋਨਾ ਨੂੰ ਲੈ ਕੇ ਦੁਨੀਆ ਭਰ ’ਚ ਚੀਨ ਵਿਰੋਧੀ ਭਾਵਨਾ ਦਾ ਸਕਾਰਾਤਮਕ ਅਸਰ ਕਾਰੋਬਾਰ ’ਤੇ ਦਿਖਾਈ ਦੇਣ ਲੱਗਾ ਹੈ। ਚੀਨ ਨਾਲ ਟਕਰਾਅ ਨੇ ਕਈ ਦੇਸ਼ਾਂ ਨਾਲ ਵਪਾਰ ਦੇ ਰਸਤੇ ਖੋਲ੍ਹ ਦਿੱਤੇ ਹਨ। ਪਹਿਲੀ ਵਾਰ ਚੀਨ ਦੇ ਮੁਰੀਦ ਗਾਹਕਾਂ ਅਤੇ ਦੇਸ਼ਾਂ ਨੇ ਭਾਰਤੀ ਬਰਾਮਦਕਾਰਾਂ ਨਾਲ ਸੰਪਰਕ ਕੀਤਾ ਹੈ। ਇਸ ਨਾਲ ਕਈ ਖੇਤਰਾਂ ਨੂੰ ਫਾਇਦਾ ਹੋਇਆ ਹੈ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਚਮੜਾ ਉਤਪਾਦ, ਇੰਜੀਨੀਅਰਿੰਗ, ਦਸਤਕਾਰੀ, ਕਾਲੀਨ, ਸੈਡਲਰੀ, ਮੀਟ, ਡੇਅਰੀ, ਰਸਾਇਣ ਸਮੇਤ ਇਕ ਦਰਜਨ ਉਦਯੋਗਾਂ ਨੂੰ ਮਿਲ ਰਿਹਾ ਹੈ। ਇਹੀ ਕਾਰਣ ਹੈ ਕਿ ਕੋਰੋਨਾ ਕਾਲ ’ਚ ਪਹਿਲੀ ਵਾਰ ਪਿਛਲੇ ਮਹੀਨੇ ਬਰਾਮਦ 5 ਫੀਸਦੀ ਵਧ ਗਈ।
ਲੈਰ ਫੁਟਵੀਅਰ ’ਚ ਚੀਨ ਨੇ ਸਿੰਥੈਟਿਕ ਯਾਨੀ ਨਕਲੀ ਚਮੜੇ ਦੇ ਦਮ ’ਤੇ ਘੁਸਪੈਠ ਕਰ ਲਈ ਸੀ। ਰੰਗੀਨ ਨਕਲੀ ਚਮੜੇ ਦੀ ਸਪਲਾਈ ਕਰ ਕੇ ਬੇਹੱਦ ਸਸਤੇ ਉਤਪਾਦ ਉਤਾਰੇ। ਨਾਲ ਹੀ ਭਾਰਤ ਤੋਂ ਅਸਲੀ ਚਮੜੇ ਦੀ ਦਰਾਮਦ ਕਰ ਕੇ ਉਸ ਤੋਂ ਲੈਦਰ ਉਤਪਾਦ ਬਣਾ ਕੇ ਦੁਨੀਆ ਭਰ ’ਚ ਨਵੀਂ ਚੁਣੌਤੀ ਖੜ੍ਹੀ ਕੀਤੀ। ਕੋਰੋਨਾ ਕਾਰਣ ਚੀਨ ਤੋਂ ਨਾਰਾਜ਼ ਦੇਸ਼ ਖਾਸ ਕਰ ਕੇ ਅਮਰੀਕਾ ਅਤੇ ਲੈਟਿਨ ਅਮਰੀਕੀ ਦੇਸ਼ਾਂ ਨੇ ਉਸ ਤੋਂ ਮੂੰਹ ਤੋੜ ਜਵਾਬ ਲਿਆ। ਕਾਨਪੁਰ ਦੇ ਬਰਾਮਦਕਾਰਾਂ ਤੋਂ 2 ਮਹੀਨੇ ’ਚ 70 ਨਵੇਂ ਗਾਹਕਾਂ ਨੇ 12 ਕਰੋੜ ਡਾਲਰ ਦੇ ਲੈਦਰ ਉਤਪਾਦਾਂ ਦੀ ਪੜਤਾਲ ਕੀਤੀ ਹੈ। 2 ਕਰੋੜ ਡਾਲਰ ਦੇ ਆਰਡਰ ਦਿੱਤੇ ਹਨ। ਪੇਰੂ, ਵੇਨੇਯੁਏਲਾ, ਚਿਲੀ, ਇਕਵਾਡੋਰ, ਕਿਊਬਾ, ਮੋਰੱਕੋ, ਇੰਡੋਨੇਸ਼ੀਆ, ਥਾਈਲੈਂਡ ਵਰਗੇ ਦੇਸ਼ ਭਾਰਤੀ ਬਰਾਮਦਕਾਰਾਂ ਨੂੰ ਆਰਡਰ ਦੇ ਰਹੇ ਹਨ। ਨਾਨ ਫੁਟਵੀਅਰ ਦੇ 70 ਲੱਖ ਡਾਲਰ ਦੇ ਆਰਡਰ ਚੀਨ ਤੋਂ ਟੁੱਟ ਕੇ ਆਏ ਹਨ।

ਦਸਤਕਾਰੀ ’ਚ ਵੀ ਚਾਈਨਾ ਬਾਜ਼ਾਰ ’ਚ ਸੰਨ੍ਹ

ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਮੁਤਾਬਕ ਦਸਤਕਾਰੀ ’ਚ ਯੂ. ਪੀ. ਨੇ ਚੀਨ ਦੇ ਗਾਹਕਾਂ ਨੂੰ ਤੋੜ ਦਿੱਤਾ ਹੈ। ਕੋਰੋਨਾ ਕਾਲ ’ਚ ਪਹਿਲੀ ਵਾਰ ਯੂ. ਪੀ. ਦੀ ਬਰਾਮਦ 6 ਫੀਸਦੀ ਵਧ ਗਈ ਹੈ। ਭਦੋਹੀ, ਮਿਰਜਾਪੁਰ, ਸ਼ਾਹਜਹਾਂਪੁਰ ਦੇ ਗਲੀਚਿਆਂ ’ਚ 7 ਫੀਸਦੀ ਬਰਾਮਦ ਵਧ ਗਈ ਹੈ। ਲਖਨਊ ਦਾ ਚਿਕਨ ਐਂਬ੍ਰਾਇਡਰੀ ਪਹਿਲੀ ਵਾਰ ਜਾਪਾਨ ਨੂੰ ਬਰਾਮਦ ਕੀਤਾ ਗਿਆ। ਨੋਇਡਾ ਤੋਂ ਪਲੇਇੰਗ ਕਾਰਡਸ (ਤਾਸ਼) ਦੀ ਬਰਾਮਦ ਪਹਿਲੀ ਵਾਰ ਅਮਰੀਕਾ ਅਤੇ ਯੂਰਪ ਨੂੰ ਹੋਈ।

ਐੱਨ-95 ਮਾਸਕ ਦਾ ਬਾਜ਼ਾਰ ਚੀਨ ਤੋਂ ਖੋਹਿਆ

ਕੋਰੋਨਾ ਕਾਰਣ ਤਰ੍ਹਾਂ-ਤਰ੍ਹਾਂ ਦੇ ਮਾਸਕ ਸਭ ਤੋਂ ਪਹਿਲਾਂ ਚੀਨ ਨੇ ਪੂਰੀ ਦੁਨੀਆ ’ਚ ਉਤਾਰੇ। ਐੱਨ-95 ਮਾਸਕ ਲਈ ਮਾਰੋਮਾਰ ਮਚ ਗਈ ਪਰ ਅਸੀਂ ਸਿਰਫ 5 ਮਹੀਨੇ ’ਚ ਮਾਸਕ ’ਚ ਨਾ ਸਿਰਫ ਆਤਮ ਨਿਰਭਰਤਾ ਹਾਸਲ ਕਰ ਲਈ ਸਗੋਂ 22 ਦੇਸ਼ਾਂ ਤੋਂ ਚੀਨ ਦੇ ਬਾਜ਼ਾਰ ਖੋਹ ਲਿਆ। ਅੱਜ ਸ਼ਹਿਰ ’ਚ ਅਲਟ੍ਰਾਸੋਨਿਕ ਰੂਪ ਨਾਲ ਵੈਲਡੇਡ (ਸਟਿੱਚ ਹੋਏ ਨਹੀਂ) ਐੱਨ-95 ਅਤੇ ਐੱਫ. ਐੱਫ. ਪੀ.-2 ਮਾਸਕ ਬਰਾਮਦ ਹੋ ਰਹੇ ਹਨ।

ਵਧ ਗਈ ਇਨ੍ਹਾਂ ਦੀ ਬਰਾਮਦ

ਖੇਤੀਬਾੜੀ ਉਤਪਾਦ, ਪਲਾਂਟੇਸ਼ਨ, ਕੱਚਾ ਲੋਹਾ, ਕਾਲੀਨ, ਸਿਰੈਮਿਕ ਉਤਪਾਦ ਅਤੇ ਗਲਾਸਵੇਅਰ, ਦਵਾਈਆਂ ਅਤੇ ਫਾਰਮਿਊਟੀਕਲਸ, ਹੱਥ ਨਾਲ ਬਣੇ ਕਾਲੀਨ, ਦਸਤਕਾਰੀ ਉਤਪਾਦ, ਮੀਟ ਅਤੇ ਡੇਅਰੀ ਅਤੇ ਪੋਲਟਰੀ ਉਤਪਾਦ, ਲੋਰ ਕਵਰਿਗ, ਸੂਤੀ ਧਾਗੇ ਅਤੇ ਸਿੰਥੈਟਿਕ ਫਾਈਬਰ, ਦਸਤਕਾਰੀ ਉਤਪਾਦ, ਪਲਾਸਟਿਕ ਅਤੇ ਲਿਨੋਲੀਅਮ, ਪੈਟਰੋਲੀਅਮ ਉਤਪਾਦ, ਇੰਜੀਨੀਅਰਿੰਗ ਸਾਮਾਨ, ਆਰਗੈਨਿਕ ਅਤੇ ਇਨਆਰਗੈਨਿਕ ਕੈਮੀਕਲਸ ਅਤੇ ਇਲੈਕਟ੍ਰਾਨਿਕਸ ਸਾਮਾਨ।


Sanjeev

Content Editor

Related News