ਦੇਸ਼ ''ਚ ਕੰਪਿਊਟਰਾਂ ਦੀ ਵਿਕਰੀ 2020 ਦੀ ਪਹਿਲੀ ਤਿਮਾਹੀ ''ਚ 17 ਫੀਸਦੀ ਡਿੱਗੀ : IDC

05/13/2020 8:34:30 PM

ਨਵੀਂ ਦਿੱਲੀ (ਭਾਸ਼ਾ)-ਦੇਸ਼ 'ਚ ਕੰਪਿਊਟਰਾਂ ਦੀ ਵਿਕਰੀ 2020 ਦੀ ਜਨਵਰੀ-ਮਾਰਚ ਤਿਮਾਹੀ 'ਚ ਸਾਲਾਨਾ ਆਧਾਰ 'ਤੇ 16.7 ਫੀਸਦੀ ਡਿੱਗ ਗਈ। ਇਸ ਦੌਰਾਨ ਦੇਸ਼ 'ਚ 18 ਲੱਖ ਕੰਪਿਊਟਰ ਦੀ ਵਿਕਰੀ ਹੋਈ। ਰਿਸਰਚ ਕੰਪਨੀ ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ ਵਿਕਰੀ 'ਚ ਇਹ ਗਿਰਾਵਟ ਸਾਰੀਆਂ ਸ਼੍ਰੇਣੀਆਂ 'ਚ ਰਹੀ। ਇਸ ਦਾ ਪ੍ਰਮੁੱਖ ਕਾਰਣ ਕੋਵਿਡ-19 ਸੰਕਟ ਕਾਰਣ ਸਪਲਾਈ ਚੇਨ 'ਚ ਵਿਘਨ ਹੋਣਾ ਹੈ। ਇਸ ਕਾਰਣ ਚੀਨ 'ਚ ਵਿਨਿਰਮਾਣ ਅਤੇ ਲਾਜਿਸਟਿਕ ਪ੍ਰਭਾਵਿਤ ਹੋਇਆ।

ਪਿਛਲੇ ਸਾਲ ਜਨਵਰੀ-ਮਾਰਚ ਤਿਮਾਹੀ 'ਚ ਦੇਸ਼ 'ਚ 21 ਲੱਖ ਕੰਪਿਊਟਰ ਦੀ ਵਿਕਰੀ ਹੋਈ ਸੀ। ਕੰਪਿਊਟਰਾਂ ਦੀ ਇਸ ਵਿਕਰੀ 'ਚ ਡੈਸਕਟਾਪ, ਲੈਪਟਾਪ ਅਤੇ ਕੰਮਕਾਜੀ ਕੰਪਿਊਟਰ ਸ਼ਾਮਲ ਹਨ। ਆਈ.ਡੀ.ਸੀ. ਨੇ ਕਿਹਾ ਕਿ ਦੇਸ਼ 'ਚ ਮਾਰਚ ਦੌਰਾਨ ਲਾਕਡਾਊਨ ਕਾਰਣ ਕੰਪਿਊਟਰ ਦੀ ਖੁਦਰਾ ਅਤੇ ਵਪਾਰਕ ਵਿਕਰੀ ਲਗਭਗ ਪੂਰੀ ਤਰ੍ਹਾਂ ਨਾਲ ਠੱਪ ਰਹੀ। ਲੈਪਟਾਪ ਸ਼੍ਰੇਣੀ ਦੀ ਵਿਕਰੀ ਸਾਲਾਨਾ ਆਧਾਰ 'ਤੇ 16.8 ਫੀਸਦੀ ਡਿੱਗ ਗਈ।

Karan Kumar

This news is Content Editor Karan Kumar