HAL ਨੂੰ ਬੰਦ ਕਰਨ ਦੀ ਸਾਜਿਸ਼ ਰਚ ਰਹੀ ਹੈ ਕੇਂਦਰ ਸਰਕਾਰ

01/11/2019 9:16:21 AM

ਨਵੀਂ ਦਿੱਲੀ—ਹਿੰਦੁਸਤਾਨ ਏਅਰੋਨਾਟੀਕਸ ਲਿਮਟਿਡ (ਐੱਚ.ਏ.ਐੱਲ.) ਦੇ ਕਰਮਚਾਰੀਆਂ ਦੇ ਇਕ ਗਰੁੱਪ ਨੇ ਵੀਰਵਾਰ ਨੂੰ ਐੱਨ.ਡੀ.ਏ. ਸਰਕਾਰ 'ਤੇ ਕੰਪਨੀ ਨੂੰ ਬੰਦ ਕਰਨ ਲਈ ਸਾਜਿਸ਼ ਰੱਚਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕੰਪਨੀ ਨੂੰ ਤਕਨਾਲੋਜੀ ਸਥਾਨਾਂਤਰਨ ਦੇ ਤਹਿਤ ਬਾਕੀ ਬਚੇ 90 ਰਾਫੇਲ ਲੜਾਕੂ ਜਹਾਜ਼ਾਂ ਨੂੰ ਬਣਾਉਣ ਦਾ ਕਾਂਟ੍ਰੈਕਟ ਦੇਣ ਦੀ ਮੰਗ ਕੀਤੀ।
ਮੁੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਕਰਮਚਾਰੀਆਂ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ 'ਤੇ ਦੋਸ਼ ਲਗਾਇਆ ਹੈ ਕਿ ਉਹ ਗਲਤ ਧਾਰਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਐੱਚ.ਏ.ਐੱਲ. ਰਾਫੇਲ ਲੜਾਕੂ ਜਹਾਜ਼ ਦਾ ਨਿਰਮਾਣ 'ਚ ਸਮਰੱਥ ਨਹੀਂ ਹੈ। 
ਸੌਦੇ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ ਕੇਂਦਰ ਸਰਕਾਰ 'ਤੇ ਐੱਚ.ਏ.ਐੱਲ. ਦੀ ਅਣਦੇਖੀ ਕਰਦੇ ਹੋਏ ਰਿਲਾਇੰਸ ਡਿਫੈਂਸ ਨੂੰ ਪਹਿਲ ਦੇਣ ਦਾ ਦੋਸ਼ ਲਗਾ ਰਹੇ ਹਨ। ਹਾਲਾਂਕਿ ਸਰਕਾਰ ਤਮਾਮ ਦੋਸ਼ਾਂ ਨੂੰ ਰੱਦ ਕਰ ਚੁੱਕੀ ਹੈ।
ਆਲ ਇੰਡੀਆ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਯੂਨੀਅਨ ਕੋਅ ਆਰਡੀਨੇਸ਼ਨ ਕਮੇਟੀ ਦੇ ਸਾਬਕਾ ਮੁੱਖ ਸੰਯੋਜਨ ਅਤੇ ਮਹਾਸਕੱਤਰ ਰੇਣੁਕਾ ਐੱਸ ਨੇ ਕਿਹਾ ਕਿ ਐੱਚ.ਏ.ਐੱਲ ਨੂੰ 31 ਮਾਰਚ 2018 ਤੱਕ 61,000 ਕਰੋੜ ਰੁਪਏ ਦਾ ਆਰਡਰ ਮਿਲਿਆ ਸੀ। 67,000 ਰੁਪਏ ਕੀਮਤ ਦੇ ਆਰਡਰ ਨੂੰ 2014-18 ਦੇ ਵਿਚਕਾਰ ਡਿਲਿਵਰ ਕੀਤਾ ਜਾ ਚੁੱਕਾ ਹੈ। ਇਸ ਲਈ ਆਰਡਰ ਦੀ ਕੁੱਲ ਰਕਮ 1,28,000 ਰੁਪਏ ਬੈਠਦੀ ਹੈ।

Aarti dhillon

This news is Content Editor Aarti dhillon