ਰਿਐਲਟੀ ਕੰਪਨੀ ਗ੍ਰੇਨਾਈਟ ਗੇਟ ਦੇ ਖਿਲਾਫ ਦੀਵਾਲੀਆ ਕਾਰਵਾਈ ਹੋਵੇਗੀ ਸ਼ੁਰੂ

01/11/2019 1:02:07 PM

ਨਵੀਂ ਦਿੱਲੀ—ਰਾਸ਼ਟਰੀ ਕੰਪਨੀ ਵਿਧੀ ਅਥਾਰਿਟੀ (ਐੱਨ.ਸੀ.ਐੱਲ.ਟੀ.) ਨੇ ਐੱਨ.ਸੀ.ਆਰ. ਦੀ ਰਿਐਲਟੀ ਕੰਪਨੀ ਗ੍ਰੇਨਾਈਟ ਗੇਟ ਪ੍ਰਾਪਰਟੀਜ਼ ਦੇ ਖਿਲਾਫ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਘਰ ਖਰੀਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੰਪਨੀ ਦੇ ਕੋਲ ਪਰਿਯੋਜਨਾ ਨੂੰ ਪੂਰਾ ਕਰਨ ਦੀ ਸਮਰੱਥਾ ਨਹੀਂ ਹੈ। ਤਿੰਨ ਘਰ ਖਰੀਦਾਰਾਂ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਐੱਨ.ਸੀ.ਐੱਲ.ਟੀ. ਦੇ ਪ੍ਰਧਾਨ ਐੱਮ.ਐੱਮ. ਕੁਮਾਰ ਦੀ ਅਗਵਾਈ ਵਾਲੀ ਬੈਂਚ ਨੇ ਗ੍ਰੇਨਾਈਟ ਗੇਟ ਪ੍ਰਾਪਰਟੀਜ਼ ਦੇ ਖਿਲਾਫ ਦੀਵਾਲੀਆ ਕਾਰਵਾਈ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ। ਕੰਪਨੀ ਨੋਇਡਾ 'ਚ ਲੋਟਸ ਪਨਾਚੇ ਆਵਾਸ ਪਰਿਯੋਜਨਾ ਤਿਆਰ ਕਰ ਰਹੀ ਹੈ। 
ਗ੍ਰੇਨਾਈਟ ਗੇਟ ਇਸ ਪਰਿਯੋਜਨਾ ਦੇ ਤਹਿਤ 3,000 ਫਲੈਟਾਂ ਦਾ ਨਿਰਮਾਣ ਕਰ ਰਹੀ ਹੈ। ਇਹ ਪਰਿਯੋਜਨਾ 2010 'ਚ ਸ਼ੁਰੂ ਕੀਤੀ ਗਈ ਸੀ। ਇਹ 3ਸੀ ਕੰਪਨੀ ਗਰੁੱਪ ਦੀ ਇਕਾਈ ਹੈ। ਦੀਵਾਲੀਆ ਅਤੇ ਸ਼ੋਧਨ ਅਸਮਰੱਥਾ ਸੰਹਿਤਾ ਅਧਿਆਦੇਸ਼ 2018 ਦੇ ਬਾਅਦ ਘਰ ਖਰੀਦਾਰਾਂ ਨੂੰ ਇਸ ਦੇ ਤਹਿਤ ਵਿੱਤ ਕਰਜ਼ਦਾਤਾਵਾਂ ਦਾ ਦਰਜਾ ਦਿੱਤਾ ਗਿਆ ਹੈ। ਬਿਲਡਰ ਵਲੋਂ ਫਲੈਟਾਂ ਦੀ ਵੰਡ ਕਰਨ 'ਚ ਅਸਫਲ ਰਹਿਣ ਦੇ ਬਾਅਦ ਘਰ ਖਰੀਦਾਰਾਂ ਨੇ ਐੱਨ.ਸੀ.ਐੱਲ.ਟੀ. ਦਾ ਦਰਵਾਜ਼ਾ ਖੜਖਾਇਆ ਸੀ। ਬਿਲਡਰ ਖਰੀਦਾਰਾਂ ਦਾ ਪੈਸਾ ਵਾਪਸ ਕਰਨ 'ਚ ਅਸਫਲ ਰਿਹਾ ਹੈ। 

Aarti dhillon

This news is Content Editor Aarti dhillon