ਜੈੱਟ ਏਅਰਵੇਜ਼ ਲਈ 70 ਕਰੋਡ਼ ਡਾਲਰ ਜੁਟਾਉਣ ’ਚ ਲੱਗੇ ਕੰਪਨੀ ਦੇ ਕਰਮਚਾਰੀ

05/20/2019 7:13:54 PM

ਨਵੀਂ ਦਿੱਲੀ- ਜੈੱਟ ਏਅਰਵੇਜ਼ ਨੂੰ ਬਚਾਉਣ ਲਈ ਹੁਣ ਉਸ ਦੇ ਕਰਮਚਾਰੀ ਅੱਗੇ ਆਏ ਹਨ। ਤਮਾਮ ਹੰਭਲਿਆਂ ਤੋਂ ਬਾਅਦ ਜੈੱਟ ਅਜਿਹਾ ਕੋਈ ਨਿਵੇਸ਼ਕ ਨਹੀਂ ਜੁਟਾ ਪਾ ਰਹੀ ਹੈ ਜੋ ਉਸ ’ਚ ਮਜਿਓਰਿਟੀ ਸਟੇਕ ਲੈ ਸਕੇ। ਅਜਿਹੇ ’ਚ ਜੈੱਟ ਦੇ ਕਰਮਚਾਰੀਆਂ ਨੇ ਹੁਣ ਪਹਿਲ ਕੀਤੀ ਹੈ। ਉਹ 70 ਕਰੋਡ਼ ਡਾਲਰ ਜੁਟਾਉਣ ਲਈ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਹੇ ਹਨ।

ਜੈੱਟ ਦੇ ਕਰਮਚਾਰੀਆਂ ਨੇ ਐੱਸ. ਬੀ. ਆਈ. ਕੈਪੀਟਲ ਨੂੰ ਮੇਲ ਦੇ ਜ਼ਰੀਏ ਸੂਚਿਤ ਕੀਤਾ ਹੈ ਕਿ ਉਹ ਜੈੱਟ ਦੇ ਸੰਚਾਲਨ ਲਈ 70 ਕਰੋਡ਼ ਡਾਲਰ ਫੰਡ ਜੁਟਾਉਣ ਲਈ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਹੇ ਹਨ। ਇਹ ਮੇਲ ਪਿਛਲੇ ਹਫਤੇ ਭੇਜਿਆ ਗਿਆ ਸੀ। ਇਸ ’ਚ ਜੈੱਟ ਏਅਰਕਰਾਫਟ ਮੇਨਟੀਨੈਂਸ ਇੰਜੀਨੀਅਰਸ ਵੈੱਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀ ਫਾਰ ਵੈਲਫੇਅਰ ਆਫ ਇੰਡੀਅਨ ਪਾਇਲਟਸ ਦੇ ਹਸਤਾਖਰ ਹਨ। ਐੱਸ. ਬੀ. ਆਈ. ਕੈਪੀਟਲ ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੀ ਸਲਾਹਕਾਰ ਨਿਯੁਕਤ ਕੀਤੀ ਗਈ ਹੈ।

ਐੱਸ. ਬੀ. ਆਈ. ਕੈਪੀਟਲ ਨੇ ਕਿਹਾ ਕਿ ਤੁਸੀਂ ਗੱਲਬਾਤ ਨੂੰ ਅੱਗੇ ਵਧਾਓ। ਜ਼ਰੂਰਤ ਪੈਣ ’ਤੇ ਤੁਸੀਂ ਸਾਡੇ ਰਿਸੋਰਸਿਜ਼ (ਸੰਸਾਧਨਾਂ) ਦੀ ਵਰਤੋਂ ਕਰ ਸਕਦੇ ਹੋ। ਕਰਮਚਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ’ਚ ਐੱਸ. ਬੀ. ਆਈ. ਕੈਪੀਟਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਤਾਂ ਕਿ ਉਨ੍ਹਾਂ ਦੇ ਪ੍ਰਸਤਾਵ ਨੂੰ ਪੇਸ਼ ਕੀਤਾ ਜਾ ਸਕੇ।

ਅਨਸਾਲਿਸਿਟਿਡ ਬਿਡਰਸ ਨਾਲ ਗੱਲਬਾਤ

ਐੱਸ. ਬੀ. ਆਈ. ਇਨ੍ਹੀਂ ਦਿਨੀਂ ਅਨਸਾਲਿਸਿਟਿਡ ਬਿਡਰਸ ਨਾਲ ਗੱਲਬਾਤ ਕਰ ਰਿਹਾ ਹੈ। ਅਨਸਾਲਿਸਿਟਿਡ ਬਿਡਰਸ ਉਨ੍ਹਾਂ ਨੂੰ ਕਹਿੰਦੇ ਹਨ, ਜਿਨ੍ਹਾਂ ਨੂੰ ਬਿਡਿੰਗ ਲਈ ਸੱਦਿਆ ਗਿਆ ਹੈ। ਇਸ ਤੋਂ ਪਹਿਲਾਂ ਇਤਿਹਾਦ ਏਅਰਵੇਜ਼ ਨੂੰ ਬੋਲੀ ਲਾਉਣ ਲਈ ਸ਼ਾਰਟਲਿਸਟ ਕੀਤਾ ਗਿਆ ਸੀ ਪਰ ਅਬੂਧਾਬੀ ਸਥਿਤ ਏਅਰਲਾਈਨਜ਼ ਮਾਇਨਾਰਿਟੀ ਸਟੇਕ ਹੀ ਰੱਖਣਾ ਚਾਹੁੰਦੀ ਹੈ। ਇਤਿਹਾਦ ਏਅਰਵੇਜ਼ ਦੀ ਜੈੱਟ ਏਅਰਵੇਜ਼ ’ਚ 24 ਫੀਸਦੀ ਹਿੱਸੇਦਾਰੀ ਹੈ।

ਜੈੱਟ ਨੂੰ ਖਰੀਦਣ ਲਈ ਸਿਰਫ ਇਤਿਹਾਦ ਹੀ ਬਚੀ ਹੈ। ਹਾਲਾਂਕਿ ਇਤਿਹਾਦ 1700 ਕਰੋਡ਼ ਰੁਪਏ ਤੋਂ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੀ। ਇੰਨੀ ਰਕਮ ਜੈੱਟ ਏਅਰਵੇਜ਼ ਲਈ ਸਮਰੱਥ ਨਹੀਂ ਹੈ। ਜੈੱਟ ਨੂੰ ਉਭਾਰਨ ਲਈ ਘੱਟ ਤੋਂ ਘੱਟ 15,000 ਕਰੋਡ਼ ਰੁਪਏ ਦੀ ਜ਼ਰੂਰਤ ਹੈ। 8,000 ਕਰੋਡ਼ ਰੁਪਏ ਤੋਂ ਜ਼ਿਆਦਾ ਬੈਂਕਾਂ ਦਾ ਕਰਜ਼ਾ, ਕਰਮਚਾਰੀਆਂ ਦੀ ਸੈਲਰੀ ਵਰਗੀਆਂ ਬਹੁਤ-ਸਾਰੀਆਂ ਚੀਜ਼ਾਂ ਬਾਕੀ ਹਨ।

ਜੈੱਟ ਦੇ ਕਰਮਚਾਰੀਆਂ ਨੇ ਇਹ ਵੀ ਪੁੱਛਿਆ ਹੈ ਕਿ ਇਕਵਿਟੀ ਨਿਵੇਸ਼ ਅਤੇ ਦੂਜੀ ਲਾਇਬਿਲਿਟੀਜ਼ ਹਟਾ ਦਿਓ ਤਾਂ ਕੰਪਨੀ ’ਤੇ ਕਿੰਨਾ ਕਰਜ਼ਾ ਹੋਵੇਗਾ? ਅਗਲੇ 2 ਸਾਲਾਂ ਤੱਕ ਕੰਪਨੀ ਨੂੰ ਚਲਾਉਣ ਲਈ ਕਿੰਨੀ ਰਕਮ ਦੀ ਜ਼ਰੂਰਤ ਪਵੇਗੀ?


satpal klair

Content Editor

Related News