ਇਸ ਕੰਪਨੀ ਨੇ ਤੋੜਿਆ ਆਪਣਾ ਹੀ ਰਿਕਾਰਡ, 1 ਦਿਨ ''ਚ ਕਮਾਏ 22 ਖਰਬ ਰੁਪਏ

11/12/2018 6:09:23 PM

ਨਵੀਂ ਦਿੱਲੀ— ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀਆਂ 'ਚ ਸ਼ੁਮਾਰ ਚੀਨ ਦੀ ਅਲੀਬਾਬਾ ਨੇ ਐਤਵਾਰ ਨੂੰ ਇਕ ਦਿਨ ਦੀ ਆਨਲਾਈਨ ਵਿਕਰੀ ਦਾ ਆਪਣਾ ਹੀ ਬਣਾਇਆ ਰਿਕਾਰਡ ਤੋੜ ਦਿੱਤਾ। ਸੇਲ ਦੌਰਾਨ ਇਸ ਵਾਰ 213.5 ਅਰਬ ਯੂਆਨ ਯਾਨੀ ਕਿ 30.8 ਅਰਬ ਡਾਲਰ (ਲਗਭਗ 22 ਅਰਬ 55 ਅਰਬ ਰੁਪਏ) ਦੀ ਰਿਕਾਰਡ ਵਿਕਰੀ ਕੀਤੀ। 11ਵੇਂ ਮਹੀਨੇ ਦੀ 11 ਤਾਰੀਖ ਨੂੰ ਆਯੋਜਨ ਦੇ ਕਾਰਨ 'ਡਬਲ-11' ਵੀ ਕਹੇ ਜਾਣ ਵਾਲੇ ਇਸ ਸ਼ਾਪਿੰਗ ਫੈਸਟੀਵਲ 'ਚ ਪਿਛਲੇ ਸਾਲ ਅਲੀਬਾਬਾ ਨੇ 24.15 ਅਰਬ ਡਾਲਰ ਦੀ ਵਿਕਰੀ ਕੀਤੀ ਸੀ।


ਬਲੂਮਬਰਗ ਦੀ ਖਬਰ ਮੁਤਾਬਕ ਸਿਗੰਲਸ ਡੇ ਸੇਲ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਪ੍ਰੋਡਕਟਸ ਸ਼ਿਓਮੀ, ਐਪਲ ਅਤੇ ਡਾਇਸਨ ਬ੍ਰਾਂਡ ਦੇ ਰਹੇ। ਕੰਪਨੀ ਦੇ ਅਧਿਕਾਰੀਆਂ ਅਨੁਸਾਰ 24 ਘੰਟੇ ਲੰਬਾ ਸ਼ਾਪਿੰਗ ਫੈਸਟੀਵਲ ਸ਼ੁਰੂ ਹੋਣ ਦੇ ਪਹਿਲੇ 2 ਮਿੰਟ 5 ਸੈਕਿੰਗ 'ਚ ਹੀ 1.44 ਅਰਬ ਡਾਲਰ ਦੇ ਆਰਡਰ ਬੁੱਕ ਹੋ ਗਏ ਸਨ, ਜਦਕਿ ਪਹਿਲੇ ਘੰਟੇ 'ਚ ਲਗਭਗ 9.92 ਅਰਬ ਡਾਲਰ ਦੀ ਵਿਕਰੀ ਕੰਪਨੀ ਦੇ ਖਾਤੇ 'ਚ ਦਰਜ਼ ਕੀਤੀ ਗਈ। ਪਿਛਲੇ ਸਾਲ ਕੰਪਨੀ ਨੇ ਪਹਿਲੇ ਘੰਟੇ 'ਚ 8.19 ਅਰਬ ਡਾਲਰ ਦੀ ਵਿਕਰੀ ਕੀਤੀ ਸੀ।


ਹਰ ਸਾਲ ਆਯੋਜਿਤ ਹੋਣ ਵਾਲਾ ਇਹ ਖੁਦਰਾ ਵਿਕਰੀ ਪ੍ਰੋਗਰਾਮ ਨਾ ਸਿਰਫ ਕੰਪਨੀ ਲਈ, ਜਦਕਿ ਪੂਰੇ ਚੀਨ ਦੇ ਲਈ ਵੀ ਬਹੁਤ ਮਾਇਨੇ ਰੱਖਦਾ ਹੈ। ਇਸ ਸਾਲ 11 ਨਵੰਬਰ ਨੂੰ ਆਯੋਜਿਤ ਇਸ ਪ੍ਰੋਗਰਾਮ 'ਚ ਚੀਨ ਦੇ ਲੋਕਾਂ 'ਚ ਖਰੀਦਦਾਰੀ ਦੀ ਭਾਵਨਾ ਦੀ ਸ਼ਾਨਦਾਰ ਝਲਕ ਮਿਲੀ। ਅਲੀਬਾਬਾ ਦੇ ਸੀ.ਈ.ਓ. ਡੇਨਿਅਲ ਝਾਂਗ ਨੇ ਸ਼ੰਘਾਈ 'ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਵਪਾਰੀ ਇੰਟਰਨੈਟ ਨੂੰ ਪੂਰੀ ਤਰ੍ਹਾਂ ਆਪਣਾ ਰਹੇ ਹਨ ਅਤੇ ਖਪਤ ਵਧਾਉਣ 'ਚ ਮਦਦ ਕਰ ਰਹੇ ਹਨ।


ਅਲੀਬਾਬਾ ਦੇ ਚੇਅਰਮੈਨ ਜੈਕ ਮਾ ਅਤੇ ਸੀ.ਈ.ਓ. ਡੇਨਿਅਲ ਝਾਂਗ ਦੇ ਸਾਹਮਣੇ ਇਕ ਦਹਾਕੇ ਦੇ ਦਬਦਬੇ ਨੂੰ ਕਾਇਮ ਰੱਖਦੇ ਹੋਏ ਇਕ ਹੋਰ ਰਿਕਾਰਡ ਬਣਾਉਣ ਦੀ ਚੁਣੌਤੀ ਸੀ। ਚੀਨ ਦੀ ਸੁਸਤ ਪੈਂਦੀ ਅਰਥਵਿਵਸਥਾ, ਪੀਕ 'ਤੇ ਪਹੁੰਚੇ ਬਾਜ਼ਾਰ ਅਤੇ ਜੇਡੀ.ਕਾਮ ਅਤੇ ਪਿਨਡੁਓਡੁਓ ਜਿਹੈ ਛੋਟੇ-ਛੋਟੇ ਪਲੇਟਫਾਰਮ ਤੋਂ ਮਿਲ ਰਹੀ ਚੁਣੌਤੀ ਵਿਚਾਲੇ ਅਲੀਬਾਬਾ ਆਪਣੀ ਵਿਕਾਸ ਗਾਚਾ ਨੂੰ ਜਾਰੀ ਰੱਖਣ ਦੇ ਨਵੇਂ ਰਸਤੇ ਲੱਭ ਰਹੀ ਹੈ।