ਆਰਥਿਕ ਮੰਦੀ ''ਚ ਕੰਪਨੀਆਂ ਦੀ ਮਹਾਸੇਲ, 3 ਦਿਨ ''ਚ ਹੋਈ 12.7 ਹਜ਼ਾਰ ਕਰੋੜ ਦੀ ਵਿਕਰੀ

10/04/2019 2:01:09 PM

ਨਵੀਂ ਦਿੱਲੀ—ਆਰਥਿਕ ਮੰਦੀ ਅਤੇ ਮੰਗ 'ਚ ਕਮੀ ਦੀ ਚਰਚਾ ਦੇ ਦੌਰਾਨ ਈ-ਕਾਮਰਸ ਕੰਪਨੀਆਂ ਨੇ ਤਿਓਹਾਰੀ ਸੀਜ਼ਨ 'ਤੇ ਭਾਰੀ ਵਿਕਰੀ ਕੀਤੀ ਹੈ। ਤਿਓਹਾਰੀ ਸੀਜ਼ਨ ਦੀ ਸੇਲ 'ਚ ਸ਼ੁਰੂਆਤੀ ਤਿੰਨ ਦਿਨ 'ਚ ਹੀ ਈ-ਕਾਮਰਸ ਕੰਪਨੀਆਂ ਨੇ 1.8 ਫੀਸਦੀ ਅਰਬ ਡਾਲਰ (12.7 ਹਜ਼ਾਰ ਕਰੋੜ ਰੁਪਏ) ਦੀ ਵਿਕਰੀ ਕਰ ਲਈ ਹੈ। ਰੇਡਸੀਰ ਕੰਸਲਟਿੰਗ ਦੀ ਰਿਪੋਰਟ ਮੁਤਾਬਕ ਈ-ਕਾਮਰਸ ਕੰਪਨੀਆਂ ਛੇ ਦਿਨਾਂ ਦੀ ਸੇਲ ਦੇ ਅੰਤ ਤੱਕ ਕੁੱਲ 3.7 ਅਰਬ ਡਾਲਰ (26.23 ਹਜ਼ਾਰ ਕਰੋੜ ਰੁਪਏ) ਦੀ ਸੇਲਸ ਦਾ ਅੰਕੜਾ ਛੂਹ ਸਕਦੀ ਹੈ।
ਰੇਡਸੀਰ ਨੇ ਈ-ਕਾਮਰਸ ਮਾਰਕਿਟ ਦੇ ਦੋ ਸਭ ਤੋਂ ਵੱਡੇ ਖਿਡਾਰੀ-ਐਮਾਜ਼ੋਨ ਅਤੇ ਫਲਿਪਕਾਰਟ ਦੇ ਵੱਖ-ਵੱਖ ਅੰਕੜੇ ਜਾਰੀ ਨਹੀਂ ਕੀਤੇ ਹਾਲਾਂਕਿ ਰਿਪੋਰਟ 'ਚ ਇਹ ਦੱਸਿਆ ਗਿਆ ਹੈ ਕਿ ਕੰਜ਼ਿਊਮਰ ਨੇ ਫੈਸਨ ਪ੍ਰਾਡੈਕਟਸ ਦੀ ਸ਼ਾਪਿੰਗ ਫਲਿੱਪਕਾਰਟ ਤੋਂ ਅਤੇ ਇਲੈਕਟ੍ਰੋਨਿਕ ਉਤਪਾਦਾਂ ਦੀ ਸ਼ਾਪਿੰਗ ਐਮਾਜ਼ੋਨ ਤੋਂ ਕਰਨ ਨੂੰ ਪਹਿਲ ਦਿੱਤੀ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਦੀ ਤਰ੍ਹਾਂ ਈ-ਕਾਮਰਸ ਸੈਕਟਰ ਦੀ ਗ੍ਰਾਸ ਮਰਚੈਂਟ ਵੈਲਿਊ ਦਾ 55 ਫੀਸਦੀ ਮੋਬਾਇਲ ਤੋਂ ਆਇਆ। ਇਲੈਕਟ੍ਰੋਨਿਕਸ, ਫੈਸ਼ਨ ਅਤੇ ਫਰਨੀਚਰ ਕੈਟੇਗਿਰੀਜ਼ 'ਚ ਵੀ ਗਰੋਥ ਦੇਖੀ ਗਈ ਹੈ।
ਰੇਡਸੀਰ ਕੰਸਲਟਿੰਗ ਦੇ ਸੀ.ਈ.ਓ. ਅਨਿਲ ਕੁਮਾਰ ਮੁਤਾਬਕ ਨਵੇਂ ਈ-ਕਾਮਰਸ ਨਿਯਮਾਂ ਦੇ ਲਾਗੂ ਹੋਣ ਦੇ ਬਾਅਦ ਆਨਲਾਈਨ ਮਾਰਕਿਟਪਲੇਸ 'ਚ ਆਏ ਬਦਲਾਵਾਂ ਦੇ ਬਾਅਦ ਵੀ ਸ਼ੁਰੂਆਤੀ ਤਿੰਨ ਦਿਨ ਈ-ਰਿਟੇਲਰਸ ਦੇ ਲਈ ਚੰਗੇ ਰਹੇ ਹਨ। ਇਸ 'ਚ ਸਾਫ ਹੁੰਦਾ ਹੈ ਕਿ ਲੋਕ ਆਨਲਾਈਨ ਸ਼ਾਪਿੰਗ ਲਈ ਅਜੇ ਵੀ ਹਾਂ-ਪੱਖੀ ਹਨ। ਰੇਡਸੀਰ ਦਾ ਆਕਲਨ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਕ ਸਾਲ ਸੇਲ ਪੀਰੀਅਡ 'ਚ ਈ-ਕਾਮਰਸ ਕੰਪਨੀਆਂ 3.7 ਅਰਬ ਡਾਲਰ (26.23 ਹਜ਼ਾਰ ਕਰੋੜ ਰੁਪਏ) ਕਮਾਏਗੀ।

Aarti dhillon

This news is Content Editor Aarti dhillon