ਸੂਚੀਬੱਧ ਕੰਪਨੀਆਂ ਨੂੰ ਖਾਤਿਆਂ ਦੀ ਫਾਰੈਂਸਿਕ ਜਾਂਚ ਸ਼ੁਰੂ ਹੋਣ ਦੀ ਸੂਚਨਾ ਦੇਣੀ ਹੋਵੇਗੀ : ਸੇਬੀ

09/29/2020 10:15:52 PM

ਨਵੀਂ ਦਿੱਲੀ, (ਭਾਸ਼ਾ)– ਸੂਚਨਾਵਾਂ ਦੀ ਉਪਲਬਧਤਾ ’ਚ ਖਾਮੀ ਨੂੰ ਦੂਰ ਕਰਦੇ ਹੋਏ ਪੂੰਜੀ ਬਾਜ਼ਾਰ ਰੈਗੁਲੇਟਰ ਸੇਬੀ ਦੇ ਬੋਰਡ ਆਫ ਡਾਇਰੈਕਟੋਰੇਟ ਨੇ ਇਹ ਫੈਸਲਾ ਕੀਤਾ ਕਿ ਸੂਚੀਬੱਧ ਕੰਪਨੀਆਂ ਨੂੰ ਉਨ੍ਹਾਂ ਦੇ ਖਾਤਿਆਂ ਦੀ ਫਾਰੈਂਸਿਕ ਜਾਂਚ ਸ਼ੁਰੂ ਹੋਣ ਬਾਰੇ ਜਾਣਕਾਰੀ ਦੇਣੀ ਹੋਵੇਗੀ। 

ਬੋਰਡ ਆਫ ਡਾਇਰੈਕਟੋਰੇਟ ਨੇ ਇਸ ਦੇ ਨਾਲ ਹੀ ਕਾਰਪੋਰੇਟ ਬਾਂਡ ਬਾਜ਼ਾਰ ’ਚ ਰੇਪੋ ਖਰੀਦ-ਫਰੋਖਤ ਨੂੰ ਬੜ੍ਹਾਵਾ ਦੇਣ ਲਈ ‘ਲਿਮਟਿਡ ਪਰਪਜ਼ ਰੇਪੀ ਕਲੀਅਰਿੰਗ ਕਾਰਪੋਰੇਸ਼ਨ’ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ।

ਸੇਬੀ ਬੋਰਡ ਆਫ ਡਾਇਰੈਕਟਰਸ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ ’ਚ ਦੱਸਿਆ ਕਿ ਆਡਿਟ ਕਰਨ ਵਾਲੀ ਕੰਪਨੀ ਦਾ ਨਾਂ ਅਤੇ ਫਾਰੈਂਸਿਕ ਆਡਿਟ ਹੋਣ ਕਾਰਣ ਵੀ ਸ਼ੇਅਰ ਬਾਜ਼ਾਰਾਂ ਨੂੰ ਦੱਸਣਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀਆਂ ਨੂੰ ਰੈਗੁਲੇਟਰੀ ਅਤੇ ਡਾਇਰੈਕਟੋਰੇਟ ਏਜੰਸੀਆਂ ਵਲੋਂ ਫਾਰੈਂਸਿਕ ਆਡਿਟ ਸ਼ੁਰੂ ਕੀਤੇ ਜਾਣ ਅਤੇ ਪ੍ਰਬੰਧਨ ਦੀ ਟਿਪੱਣੀ ਦੇ ਨਾਲ ਸੂਚੀਬੱਧ ਕੰਪਨੀ ਵਲੋਂ ਅੰਤਮ ਫਾਰੈਂਸਿਕ ਆਡਿਟ ਰਿਪੋਰਟ ਪ੍ਰਾਪਤ ਹੋਣ ਦੀ ਪੂਰੀ ਜਾਣਕਾਰੀ ਵੀ ਸ਼ੇਅਰ ਬਾਜ਼ਾਰਾਂ ਨੂੰ ਉਪਲਬਧ ਕਰਵਾਉਣੀ ਹੋਵੇਗੀ।
 


Sanjeev

Content Editor

Related News