ਅਮਰੀਕੀ ਬਾਜ਼ਾਰਾਂ ''ਚ ਠੰਡਾ ਕਾਰੋਬਾਰ

12/07/2017 9:01:57 AM

ਨਵੀਂ ਦਿੱਲੀ—ਬੁੱਧਵਾਰ ਦੇ ਕਾਰੋਬਾਰ ਪੱਧਰ 'ਚ ਵੀ ਅਮਰੀਕੀ ਬਾਜ਼ਾਰਾਂ 'ਚ ਠੰਡਾ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਤਕਨਾਲੋਜੀ ਸ਼ੇਅਰਾਂ 'ਚ ਖਰੀਦਦਾਰੀ ਨਾਲ ਨੈਸਡੈਕ 'ਚ ਵਾਧਾ ਰਿਹਾ ਜਦਕਿ ਡਾਓ ਜੋਂਸ ਅਤੇ ਐੱਸ ਐਂਡ ਪੀ 500 ਇੰਡੈਕਸ 'ਚ ਹਲਕੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਦਰਅਸਲ ਨਿਵੇਸ਼ਕਾਂ ਨੂੰ ਹੁਣ ਨਵੇਂ ਟੈਕਸ ਕਾਨੂੰਨ ਦੇ ਬਿਊਰੇ ਦੀ ਉੱਡੀਕ ਹੈ। 
ਕੱਲ੍ਹ ਦੇ ਕਾਰੋਬਾਰ 'ਚ ਡਾਓ ਜੋਂਸ 40 ਅੰਕ ਭਾਵ 0.15 ਫੀਸਦੀ ਦੀ ਕਮਜ਼ੋਰੀ ਨਾਲ 24,141 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ ਸਪਾਟ ਹੋ ਕੇ 2,629.3 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਨੈਸਡੈਕ 14.2 ਅੰਕ ਭਾਵ ਕਰੀਬ 0.25 ਫੀਸਦੀ ਦੀ ਤੇਜ਼ੀ ਨਾਲ 6,776.4 ਦੇ ਪੱਧਰ 'ਤੇ ਬੰਦ ਹੋਇਆ ਹੈ।