ਕੋਲਡ ਡਰਿੰਕ ''ਚ ਗੰਦਗੀ ਨਿਕਲਣ ਨਾਲ ਰੈਸਟੋਰੈਂਟ, ਬੈਵਰੇਜ ਨੂੰ 30,000 ਰੁਪਏ ਦਾ ਜੁਰਮਾਨਾ

06/18/2019 1:16:17 AM

ਨਵੀਂ ਦਿੱਲੀ-ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਫੋਰਮ ਨੇ ਡੀ. ਐੱਲ. ਐੱਫ. ਪਲੇਸ, ਸਾਕੇਤ ਅਤੇ ਕੋਕਾ-ਕੋਲਾ ਦੇ ਡੀਲਰ ਕ੍ਰੀਮ ਦੇ ਰੈਸਟੋਰੈਂਟ ਨੂੰ ਕੋਲਡ ਡਰਿੰਕ 'ਚ ਗੰਦਗੀ ਪਾਏ ਜਾਣ 'ਤੇ ਸ਼ਿਕਾਇਤਕਰਤਾ ਨੂੰ 25,000 ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ 5000 ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ। ਫੋਰਮ 'ਚ ਇਹ ਸ਼ਿਕਾਇਤ ਸ਼ਹਿਰ ਨਿਵਾਸੀ ਸੰਜੇ ਸ਼ਰਮਾ ਵਲੋਂ ਕੀਤੀ ਗਈ ਸੀ। ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਇਸ ਰੈਸਟੋਰੈਂਟ ਤੋਂ ਉਸ ਨੇ ਆਪਣੇ ਬੱਚਿਆਂ ਲਈ ਇਕ ਕੋਲਡ ਡਰਿੰਕ ਖਰੀਦੀ ਸੀ। ਉਸ ਨੇ ਸੀਲ ਬੰਦ ਇਸ ਬੋਤਲ 'ਚ ਕੁਝ ਬਾਹਰੀ ਚੀਜ਼ ਲਟਕਦੀ ਹੋਈ ਵੇਖੀ ਅਤੇ ਉਸ ਨੇ ਤੁਰੰਤ ਬੱਚਿਆਂ ਨੂੰ ਬੋਤਲ ਖੋਲ੍ਹਣ ਤੋਂ ਰੋਕ ਦਿੱਤਾ। ਉਸ ਨੇ ਧਿਆਨ ਨਾਲ ਵੇਖਿਆ ਤਾਂ ਉਸ 'ਚ ਕੁਝ ਪਲਾਸਟਿਕ ਵਰਗਾ ਤੈਰਦਾ ਨਜ਼ਰ ਆਇਆ। ਉਸ ਨੇ ਰੈਸਟੋਰੈਂਟ ਮਾਲਕ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਉਹ ਪ੍ਰਚੂਨ ਵਿਕ੍ਰੇਤਾ ਹੈ। ਨਾ ਤਾਂ ਉਹ ਸਪਲਾਇਰ ਹੈ ਅਤੇ ਨਾ ਹੀ ਉਹ ਪੀਣ ਵਾਲੀ ਕੋਲਡ ਡਰਿੰਕ ਦਾ ਉਤਪਾਦਕ ਹੈ। ਉਸ ਨੇ ਪ੍ਰੇਸ਼ਾਨ ਹੋ ਕੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। ਇਸ ਸਬੰਧੀ ਕੋਕਾ ਕੋਲਾ ਵਾਲਿਆਂ ਨੇ ਅੱਗੇ ਆਪਣੇ ਪੱਖ 'ਚ ਦਲੀਲ ਦਿੰਦੇ ਹੋਏ ਕਿਹਾ ਕਿ ਉਹ ਤਾਂ ਉਤਪਾਦਕ ਜਾਂ ਵਿਕ੍ਰੇਤਾ 'ਚ ਸ਼ਾਮਲ ਨਹੀਂ ਹੈ।

ਹਿੰਦੁਸਤਾਨ ਕੋਕਾ-ਕੋਲਾ ਬੈਵਰੇਜਿਸ ਪ੍ਰਾਈਵੇਟ ਲਿਮਟਿਡ ਜੋ ਕੋਕਾ-ਕੋਲਾ ਦੀ ਸਹਾਇਕ ਇਕਾਈ ਹੈ ਅਤੇ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਇਸ ਬੋਤਲ ਦੀ ਨਿਰਮਾਤਾ ਇਕ ਵੱਖ ਕੰਪਨੀ ਐਨਰਿਚ ਐਗਰੋ ਫੂਡ ਪ੍ਰੋਡਕਟਸ ਲਿਮਟਿਡ ਹੈ। ਸਾਰਿਆਂ ਦੇ ਬਿਆਨਾਂ ਨੂੰ ਰੱਦ ਕਰਦੇ ਹੋਏ ਫੋਰਮ ਨੇ ਕਿਹਾ ਕਿ ਇਸ ਨੂੰ ਸੇਵਾਵਾਂ 'ਚ ਕਮੀ ਪਾਇਆ ਗਿਆ ਹੈ। ਉਸ ਨੇ ਕਿਹਾ ਕਿ ਕੋਕਾ-ਕੋਲਾ ਕੰਪਨੀ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਤਪਾਦ ਦੇ ਬ੍ਰਾਂਡ ਨਾਂ ਅਤੇ ਟ੍ਰੇਡ ਮਾਰਕ ਲਈ ਕੰਪਨੀ ਓਨੀ ਹੀ ਜ਼ਿੰਮੇਵਾਰ ਹੈ, ਜਿੰਨਾ ਕਿ ਉਤਪਾਦਕ। ਇਸ ਲਈ ਖਪਤਕਾਰ ਨੂੰ 25000 ਤੋਂ ਇਲਾਵਾ ਮੁਕੱਦਮੇਬਾਜ਼ੀ ਦੇ ਖਰਚ ਦੇ 5000 ਰੁਪਏ ਵੀ ਅਦਾ ਕਰਨੇ ਹੋਣਗੇ।

Karan Kumar

This news is Content Editor Karan Kumar