ਕੋਕਾ ਕੋਲਾ ਨੇ ਪੇਸ਼ ਕੀਤੀ ਇਹ ਨਵੀਂ ''ਚਾਰਜਡ'' ਸਾਫਟ ਡ੍ਰਿੰਕ

11/21/2017 2:46:40 PM

ਨਵੀਂ ਦਿੱਲੀ— ਕੋਕਾ ਕੋਲਾ ਇੰਡੀਆ ਨੇ ਥਮਸ ਅਪ ਬ੍ਰਾਂਡ ਦਾ ਵਿਸਥਾਰ ਕਰਦੇ ਹੋਏ ਇਸ ਦਾ ਨਵਾਂ ਬਦਲ 'ਥਮਸ ਅਪ ਚਾਰਜਡ' ਭਾਰਤ 'ਚ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ 'ਚ ਮਾਰਕੀਟਿੰਗ ਵਿਭਾਗ ਦੇ ਉਪ ਪ੍ਰਧਾਨ ਵਿਜੈ ਪਰਸੁਰਮਣ ਨੇ ਅੱਜ ਪੱਤਰਕਾਰਤਾ ਸੰਮੇਲਨ 'ਚ ਇਸ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ ਨਵੀਂ ਸਾਫਟ ਡ੍ਰਿੰਕ ਅਸਲ ਥਮਸ ਅਪ ਨਾਲੋਂ ਜ਼ਿਆਦਾ 'ਸਟਰਾਂਗ' ਹੈ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕੈਫਿਨ ਦਾ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਭਾਰਤੀ ਬਾਜ਼ਾਰ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਥਮਸ ਅਪ ਪਹਿਲੇ ਦੀ ਤਰ੍ਹਾਂ ਬਣਿਆ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਥਮਸ ਅਪ ਬ੍ਰਾਂਡ ਦੀ ਵਿਕਰੀ ਅਗਲੇ ਦੋ ਸਾਲਾਂ 'ਚ ਇਕ ਅਰਬ ਡਾਲਰ 'ਤੇ ਪਹੁੰਚਣ ਦੀ ਉਮੀਦ ਪ੍ਰਗਟ ਕੀਤੀ। ਫਿਲਹਾਲ ਇਸ ਦੀ ਵਿਕਰੀ ਪੰਜ ਹਜ਼ਾਰ ਕਰੋੜ ਰੁਪਏ ਸਾਲਾਨਾ ਹੈ। ਥਮਸ ਅਪ ਚਾਰਜਡ ਨੂੰ ਪਰਚੂਨ ਬਾਜ਼ਾਰ 'ਚ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਕ ਹਫਤੇ 'ਚ ਇਹ ਦੁਕਾਨਾਂ 'ਚ ਉਪਲੱਬਧ ਹੋਵੇਗਾ। ਕੰਪਨੀ ਦੇ ਉਪ ਪ੍ਰਧਾਨ (ਸੰਚਾਰ) ਇਸ਼ਤਆਇਕ ਅਮਜ਼ਦ ਨੇ ਕਿਹਾ ਕਿ ਥਮਸ ਅਪ 40 ਸਾਲ ਪੁਰਾਣਾ ਉਤਪਾਦ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਜਦੋਂ ਇਸ 'ਚ ਕੋਈ ਬਦਲਾਅ ਕਰ ਕੇ ਨਵਾਂ ਉਤਪਾਦ ਪੇਸ਼ ਕੀਤਾ ਗਿਆ ਹੈ।