ਕੋਕਾ ਕੋਲਾ ਦੇ ITC ਬਾਅਦ ਵੀ ਖਰੀਦ ਸਕਦੀ ਹੈ CCD ''ਚ ਹਿੱਸੇਦਾਰੀ

08/22/2019 11:12:22 AM

ਨਵੀਂ ਦਿੱਲੀ—ਏਸ਼ੀਆ ਦੀ ਸਭ ਤੋਂ ਵੱਡੀ ਸਿਗਰੇਟ ਬਣਾਉਣ ਵਾਲੀ ਭਾਰਤ ਦੀ ਪ੍ਰਮੁੱਖ ਐੱਫ.ਐੱਮ.ਸੀ.ਜੀ. ਕੰਪਨੀ ਇੰਡੀਅਨ ਟੁਬੈਕੋ ਕੰਪਨੀ (ਆਈ.ਟੀ.ਸੀ.) ਹੁਣ ਕੈਫੇ ਕੌਫੀ ਡੇਅ (ਸੀ.ਸੀ.ਡੀ.) 'ਚ ਹਿੱਸੇਦਾਰੀ ਖਰੀਦਣ ਦੀ ਸੋਚ ਰਹੀ ਹੈ। ਹਾਲਾਂਕਿ ਅਜੇ ਇਸ ਦੇ ਲਈ ਗੱਲਬਾਤ ਸ਼ੁਰੂਤਾਰੀ ਪ੍ਰਕਿਰਿਆ 'ਚ ਹੈ ਜਿਸ ਦੇ ਬਾਰੇ 'ਚ ਅੱਗੇ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਕੋਕਾ ਕੋਲਾ ਨੇ ਵੀ ਸੀ.ਸੀ.ਡੀ. 'ਚ ਹਿੱਸੇਦਾਰੀ ਖਰੀਦਣ ਲਈ ਆਪਣੇ ਵਲੋਂ ਰੂਚੀ ਦਿਖਾਈ ਸੀ। 
ਇਹ ਹੈ ਕਾਰਨ 
ਆਈ.ਟੀ.ਸੀ. ਆਪਣੇ ਅਕਸ ਨੂੰ ਇਕ ਤੰਬਾਕੂ ਉਤਪਾਦ ਬਣਾਉਣ ਵਾਲੀ ਕੰਪਨੀ ਤੋਂ ਹਟਾ ਕੇ ਹੁਣ ਲੋਕਾਂ ਦੀ ਲੋੜ ਦਾ ਸਾਮਾਨ ਤਿਆਰ ਕਰਨ ਵਾਲੀ ਕੰਪਨੀ ਦੇ ਤੌਰ 'ਤੇ ਕਰਨਾ ਚਾਹੁੰਦੀ ਹੈ। ਸਰਕਾਰ ਨੇ ਤੰਬਾਕੂ ਉਤਪਾਦਾਂ 'ਤੇ ਜਿਥੇ ਕਈ ਸਾਰੇ ਟੈਕਸ ਲਗਾ ਦਿੱਤੇ ਹਨ ਉੱਧਰ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਕੌਫੀ ਡੇਅ 'ਤੇ ਆਪਣੇ ਸੰਸਥਾਪਕ ਵੀ. ਜੀ. ਸਿਧਾਰਥ ਵਲੋਂ ਕੀਤੇ ਗਏ ਉਧਾਰ ਨੂੰ ਘਟ ਕਰਨ ਦਾ ਦਬਾਅ ਹੈ, ਜਿਸ ਦੇ ਚੱਲਦੇ ਸਿਧਾਰਥ ਨੇ ਖੁਦਕੁਸ਼ੀ ਕਰ ਲਈ ਸੀ।
1700 ਤੋਂ ਜ਼ਿਆਦਾ ਆਊਟਲੇਟਸ 
ਕੌਫੀ ਡੇਅ ਦੇ ਫਿਲਹਾਲ ਪੂਰੇ ਦੇਸ਼ 'ਚ 1700 ਆਊਟਲੇਟਸ ਹਨ। ਇਹ ਸਟਾਰਬਕਸ ਤੋਂ 10 ਗੁਣਾ ਜ਼ਿਆਦਾ ਹੈ। ਕੋਕਾ-ਕੋਲਾ ਦੇਸ਼ 'ਚ ਕੈਫੇ ਬਿਜ਼ਨੈੱਸ 'ਚ ਪੈਰ ਜਮਾਉਣਾ ਚਾਹੁੰਦੀ ਹੈ ਕਿਉਂਕਿ ਕਾਰਬਨੇਟਿਡ ਡਰਿੰਕ ਦੇ ਉਸ ਦੇ ਮੁੱਖ ਬਿਜ਼ਨੈੱਸ 'ਚ ਸੁਸਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਜੂਨ 'ਚ ਵੀ ਖਬਰ ਆਈ ਸੀ ਕਿ ਕੋਕਾ-ਕੋਲਾ ਕੈਫੇ ਕੌਫੀ ਡੇਅ 'ਚ ਹਿੱਸੇਦਾਰੀ ਖਰੀਦ ਸਕਦੀ ਹੈ। 
ਇਸ ਸੰਦਰਭ 'ਚ ਦੋ ਅਧਿਕਾਰੀਆਂ ਨੇ ਕਿਹਾ ਕਿ ਕੋਕਾ-ਕੋਲਾ ਕੈਫੇ ਸੈਗਮੈਂਟ 'ਚ ਆਪਣੀ ਥਾਂ ਹੋਰ ਮਜ਼ਬੂਤ ਬਣਾਉਣਾ ਚਾਹੁੰਦੀ ਹੈ। ਮਾਮਲਾ ਅਟਲਾਂਟਾ 'ਚ ਕੋਕਾ-ਕੋਲਾ ਦੇ ਦਫਤਰ ਤੋਂ ਦੇਖਿਆ ਜਾ ਰਿਹਾ ਹੈ। ਉਦੋਂ ਕਿਹਾ ਗਿਆ ਸੀ ਕਿ ਕੋਕਾ-ਕੋਲਾ ਦੀ ਗਲੋਬਲ ਟੀਮ ਦੇ ਅਧਿਕਾਰੀ ਸੀ.ਸੀ.ਡੀ. ਦੇ ਮੈਨੇਜਮੈਂਟ ਨਾਲ ਗੱਲਬਾਤ ਕਰ ਰਹੇ ਹਨ।

Aarti dhillon

This news is Content Editor Aarti dhillon