ਬਿਜਲੀ ਘਰਾਂ ''ਚ ਕੋਲਾ ਭੰਡਾਰ ਹੁਣ ਤੱਕ ਦੇ ਉੱਚ ਪੱਧਰ ''ਤੇ ਪਹੁੰਚਿਆ

03/14/2020 10:45:35 AM

ਕੋਲਕਾਤਾ—ਦੇਸ਼ 'ਚ ਤਾਪੀ ਬਿਜਲੀ ਘਰਾਂ 'ਚ ਕੋਲਾ ਭੰਡਾਰ ਵਧ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 3.95 ਕਰੋੜ ਟਨ ਤੱਕ ਪਹੁੰਚ ਗਿਆ ਹੈ। ਕੋਲ ਇੰਡੀਆ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਇਹ ਭੰਡਾਰ ਬਿਜਲੀ ਘਰਾਂ ਨੂੰ 23 ਦਿਨ ਤੱਕ ਚਲਾਉਣ ਲਈ ਕਾਫੀ ਹੈ। ਇਹ ਕੇਂਦਰੀ ਬਿਜਲੀ ਅਥਾਰਟੀ  (ਸੀ.ਈ.ਏ.) ਦੇ 22 ਦਿਨ ਦੇ ਈਂਧਣ ਭੰਡਾਰ ਦੀ ਲੋੜ ਤੋਂ ਜ਼ਿਆਦਾ ਹੈ। ਉਸ ਨੇ ਕਿਹਾ ਕਿ ਦੇਸ਼ ਦੇ ਤਾਪੀ ਬਿਜਲੀ ਘਰਾਂ 'ਚ 11 ਮਾਰਚ ਦੀ ਸਥਿਤੀ ਦੇ ਅਨੁਸਾਰ ਕੋਲਾ ਭੰਡਾਰ ਵਧ ਕੇ 3.95 ਕਰੋੜ ਟਨ ਤੱਕ ਪਹੁੰਚ ਗਿਆ। ਇਹ 23 ਦਿਨਾਂ ਦੇ ਲਈ ਕਾਫੀ ਹੈ। ਅਧਿਕਾਰੀ ਨੇ ਕਿਹਾ ਕਿ ਇਹ ਭੰਡਾਰ ਚਾਲੂ ਵਿੱਤੀ ਸਾਲ ਦੀ ਬਾਕੀ ਮਿਆਦ 'ਚ ਹੋਰ ਵਧਣ ਦੀ ਸੰਭਾਵਨਾ ਹੈ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਰੀਬ ਚਾਰ ਸਾਲ ਪਹਿਲਾਂ ਸੀ.ਈ.ਓ. ਦੇ ਨਿਗਰਾਨੀ ਵਾਲੇ ਬਿਜਲੀ ਘਰਾਂ 'ਚ 3.914 ਕਰੋੜ ਟਨ ਕੋਲਾ ਭੰਡਾਰ ਸੀ। ਉਸ ਸਮੇਂ ਔਸਤ ਦੈਨਿਕ ਖਪਤ 14.8 ਲੱਖ ਟਨ ਸੀ ਜੋ ਫਿਲਹਾਲ 17.6 ਲੱਖ ਟਨ ਹੈ। ਕੋਲ ਇੰਡੀਆ 125 ਉਸ ਸਮੇਂ ਔਸਤ ਦੈਨਿਕ ਕੋਲਾ ਖਪਤ 14.8 ਲੱਖ ਟਨ ਸੀ ਜੋ ਫਿਲਹਾਲ 17.6 ਲੱਖ ਟਨ ਹੈ। ਕੋਲ ਇੰਡੀਆ 125 ਤਾਪੀ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਕਰਦੀ ਹੈ। ਉਧਰ ਸੀ.ਈ.ਏ. 134 ਬਿਜਲੀ ਘਰਾਂ 'ਤੇ ਨਜ਼ਰ ਰੱਖਦਾ ਹੈ। ਅਧਿਕਾਰੀ ਨੇ ਕਿਹਾ ਕਿ ਕੋਲਾ ਭੰਡਾਰ ਦੇ ਸੰਤੋਸ਼ਜਨਕ ਪੱਧਰ 'ਤੇ ਹੋਣ ਨਾਲ ਗਰਮੀਆਂ ਦੇ ਦਿਨਾਂ 'ਚ ਬਿਜਲੀ ਘਰਾਂ 'ਚ ਈਂਧਨ ਦੀ ਕਮੀ ਨਹੀਂ ਹੋਣੀ ਚਾਹੀਦੀ।


Aarti dhillon

Content Editor

Related News