ਕੋਲ ਇੰਡੀਆ ਦੀ ਇਕਾਈ ਨੇ ਹੜਤਾਲ ਨੂੰ ਨਾਜਾਇਜ਼ ਐਲਾਨਿਆ, ਕਰਮਚਾਰੀਆਂ ਦੀ ਕੱਟੀ ਜਾਵੇਗੀ 8 ਦਿਨਾਂ ਦੀ ਤਨਖਾਹ

07/09/2020 1:41:49 AM

ਨਵੀਂ ਦਿੱਲੀ–ਜਨਤਕ ਖੇਤਰ ਦੀ ਕੋਲ ਇੰਡੀਆ ਦੀ ਇਕਾਈ ਮਹਾਨਦੀ ਕੋਲਫੀਲਡਸ ਲਿਮ. (ਐੱਮ. ਸੀ. ਐੱਲ.) ਨੇ ਪਿਛਲੇ ਹਫਤੇ ਹੜਤਾਲ 'ਤੇ ਗਏ ਕਰਮਚਾਰੀਆਂ ਦੀ 8 ਦਿਨਾਂ ਦੀ ਤਨਖਾਹ ਕੱਟਣ ਦਾ ਐਲਾਨ ਕੀਤਾ ਹੈ। ਕਰਮਚਾਰੀ ਸਰਕਾਰ ਦੇ ਕੋਲਾ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਖੋਲ੍ਹੇ ਜਾਣ ਦੇ ਫੈਸਲੇ ਖਿਲਾਫ 3 ਦਿਨ ਦੀ ਹੜਤਾਲ 'ਤੇ ਗਏ ਸਨ। ਕੰਪਨੀ ਨੇ ਇਕ ਨੋਟਿਸ 'ਚ ਕਰਮਚਾਰੀਆਂ ਦੀ 2 ਤੋਂ 4 ਜੁਲਾਈ ਦੀ 3 ਦਿਨ ਦੀ ਹੜਤਾਲ ਨੂੰ 'ਨਾਜਾਇਜ਼' ਕਰਾਰ ਦਿੱਤਾ ਹੈ।

ਮਹਾਨਦੀ ਕੋਲਫੀਲਡਸ ਲਿਮ. (ਐੱਮ. ਸੀ. ਐੱਲ.) ਨੇ ਇਕ ਨੋਟਿਸ 'ਚ ਕਿਹਾ ਕਿ ਕਰਮਚਾਰੀਆਂ ਨੇ ਨਾਜਾਇਜ਼ ਹੜਤਾਲ 'ਚ ਹਿੱਸਾ ਲਿਆ ਜੋ ਐੱਮ. ਸੀ. ਐੱਲ. ਦੇ ਪ੍ਰਮਾਣਿਤ ਸਥਾਈ ਆਦੇਸ਼ ਦੇ ਨਿਯਮ 26.10 ਦੀ ਉਲੰਘਣਾ ਹੈ। ਨਿਯਮ ਦੀ ਉਲੰਘਣਾ ਕਰਕੇ ਨਾਜਾਇਜ਼  ਹੜਤਾਲ 'ਚ ਸ਼ਾਮਲ ਹੋਣ ਕਾਰਣ ਤਨਖਾਹ ਕਾਨੂੰਨ ਕੋਡ ਦੀ ਧਾਰਾ 20 ਦੇ ਤਹਿਤ 8 ਦਿਨ ਦੀ ਤਨਖਾਹ ਕੱਟਣ ਦਾ ਆਦੇਸ਼ ਦਿੱਤਾ ਜਾਂਦਾ ਹੈ।

Karan Kumar

This news is Content Editor Karan Kumar