ਕੋਲ ਇੰਡੀਆ ਦਾ ਉਤਪਾਦਨ 10 ਫੀਸਦੀ ਵਧਿਆ

11/03/2018 2:05:13 AM

ਨਵੀਂ ਦਿੱਲੀ-ਕੋਲ ਇੰਡੀਆ ਦਾ ਕੋਲਾ ਉਤਪਾਦਨ ਚਾਲੂ ਵਿੱਤੀ ਸਾਲ  ਦੇ  ਪਹਿਲੇ 7 ਮਹੀਨਿਅਾਂ ’ਚ 30.62 ਕਰੋਡ਼ ਟਨ ਹੋ ਗਿਆ।  ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ’ਚ 10 ਫੀਸਦੀ ਦੀ ਵਾਧਾ ਦਰਜ ਕੀਤਾ ਗਿਅਾ ਹੈ।  ਪਿਛਲੇ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਮਿਆਦ ’ਚ ਕੋਲ ਇੰਡੀਆ ਦਾ ਉਤਪਾਦਨ 27.80 ਕਰੋਡ਼ ਟਨ ਸੀ।

ਕੋਲ  ਇੰਡੀਆ ਨੇ ਕਿਹਾ ਕਿ ਕੰਪਨੀ ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਉਤਪਾਦਨ ਵਾਧੇ ਨੂੰ ਦਹਾਈ ਅੰਕ ’ਚ ਰੱਖਣ ’ਚ ਕਾਮਯਾਬ ਰਹੀ।  ਕੋਲ ਇੰਡੀਆ ਨੇ ਬਿਜਲੀ ਖੇਤਰ ਨੂੰ ਪਿਛਲੇ  ਵਿੱਤੀ ਸਾਲ  ਦੇ ਅਪ੍ਰੈਲ-ਅਕਤੂਬਰ  ਦੇ ਮੁਕਾਬਲੇ ਇਸ ਸਾਲ ਇਸੇ ਮਿਆਦ ’ਚ 2.22  ਕਰੋਡ਼ ਟਨ ਜ਼ਿਆਦਾ ਕੋਲੇ ਦੀ ਸਪਲਾਈ ਕੀਤੀ।