Paytm ਪੇਮੈਂਟਸ ਬੈਂਕ ’ਤੇ ਪਾਬੰਦੀਆਂ ’ਤੇ ਰਿਜ਼ਰਵ ਬੈਂਕ ਤੋਂ ਸਪੱਸ਼ਟੀਕਰਨ ਦੀ ਮੰਗ

02/16/2024 11:45:54 AM

ਨਵੀਂ ਦਿੱਲੀ (ਯੂ. ਐੱਨ. ਆਈ) – ਪੇਅ. ਟੀ. ਐੱਮ. ਪੇਮੈਂਟਸ ਬੈਂਕ ਦੇ ਕਾਰੋਬਾਰ ’ਤੇ ਰਿਜ਼ਰਵ ਬੈਂਕ ਵਲੋਂ ਲਾਈ ਰੋਕ ਦੇ ਮੱਦੇਨਜ਼ਰ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਤੋਂ ਪੇਅ. ਟੀ. ਐੱਮ. ਦੇ ਗਾਹਕਾਂ ਨੂੰ ਸੰਭਾਵਿਤ ਖਤਰਿਆਂ ਨੂੰ ਦੂਰ ਕਰਨ ਅਤੇ ਖਪਤਕਾਰਾਂ ਅਤੇ ਹਿੱਤਧਾਰਕਾਂ ਲਈ ਪਾਰਦਰਸ਼ਿਤਾ ਯਕੀਨੀ ਕਰਨ ਲਈ ਵਪਾਰੀਆਂ ਅਤੇ ਛੋਟੇ ਕਾਰੋਬਾਰ ਦੀਆਂ ਚਿੰਤਾਵਾਂ ’ਤੇ ਸਪੱਸ਼ਟੀਕਰਨ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

ਕੈਟ ਨੇ ਕਿਹਾ ਕਿ ਇਸ ਸਬੰਧ ਵਿਚ ਸ਼੍ਰੀ ਦਾਸ ਨੂੰ ਚਿੱਠੀ ਭੇਜੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਰਿਜ਼ਰਵ ਬੈਂਕ ਗਵਰਨਰ ਵਲੋਂ ਪੇਅ. ਟੀ. ਐੱਮ. ਖਿਲਾਫ ਕੀਤੀ ਗਈ ਕਾਰਵਾਈ ’ਤੇ ਵਿਚਾਰ ਨਾ ਕੀਤੇ ਜਾਣ ਦੇ ਸਪੱਸ਼ਟ ਬਿਆਨ ਤੋਂ ਬਾਅਦ ਅਤੇ ਪੇਅ. ਟੀ. ਐੱਮ. ਬੈਂਕ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਂਚ ਦੀ ਰਿਪੋਰਟ ਕਾਰਨ ਕਾਰੋਬਾਰੀ ਭਾਈਚਾਰੇ ਅਤੇ ਛੋਟੇ ਕਾਰੋਬਾਰਾਂ ਦੇ ਪੇਅ. ਟੀ. ਐੱਮ. ਕੋਲ ਜਮ੍ਹਾ ਧਨ ਦੀ ਸੁਰੱਖਿਆ ਦੇ ਸਬੰਧ ਵਿਚ ਚਿੰਤਾ ਵਧੀ ਹੈ।

ਇਹ ਵੀ ਪੜ੍ਹੋ :   ਸ਼ਨੀਵਾਰ ਨੂੰ ਵੀ ਖੁੱਲ੍ਹੇਗਾ ਸ਼ੇਅਰ ਬਾਜ਼ਾਰ ,  ਡਿਜ਼ਾਸਟਰ ਰਿਕਵਰੀ ਸਾਈਟ ਦੀ ਹੋਵੇਗੀ ਲਾਈਵ

ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਸ਼੍ਰੀ ਦਾਸ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਵਪਾਰਕ ਭਾਈਚਾਰਾ ਰਿਜ਼ਰਵ ਬੈਂਕ ਵਲੋਂ ਉਠਾਏ ਗਏ ਕਦਮਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ। ਰਿਜ਼ਰਵ ਬੈਂਕ ਦਾ ਨਿਰਮਾਣ, ਜਿਸ ਵਿਚ 29 ਫਰਵਰੀ 2024 ਤੋਂ ਪੇਅ. ਟੀ. ਐੱਮ. ਪੇਮੈਂਟਸ ਬੈਂਕ ਨੂੰ ਜਾਰੀ ਅਤੇ ਜਮ੍ਹਾ ਜਾਂ ਟੌਪ-ਅੱਪਸ ਸਵੀਕਾਰ ਕਰਨ ਅਤੇ ਹੋਰ ਸੇਵਾਵਾਂ ਵਿਚ ਗਤੀਵਿਧੀਆਂ ਲਈ ਪਾਬੰਦੀ ਲਾਈ ਗਈ ਹੈ ਜੋ ਬੇਹੱਦ ਗੰਭੀਰ ਹੈ ਅਤੇ ਰਿਜ਼ਰਵ ਬੈਂਕ ਨੇ ਪੇਅ. ਟੀ. ਐੱਮ. ਦੇ ਅੰਦਰ ਕਈ ਅਨਿਯਮਿਤਤਾਵਾਂ ’ਤੇ ਸਪੱਸ਼ਟਤਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ, ਉੱਥੇ ਹੀ ਬਿਨਾਂ ਸ੍ਰੋਤ ਦੇ ਜਾਂਚ ਕੀਤੇ ਅਕਾਊਂਟ ਬਣਾਉਣਾ ਗੰਭੀਰ ਪ੍ਰਕਿਰਿਆਤਮਕ ਉਲੰਘਣਾ ਹੈ। ਇਸ ਤੋਂ ਇਲਾਵਾ ਕਈ ਸਬੰਧਤ ਪੱਖੀ ਲੈਣ-ਦੇਣ ਵਿਚ ਪੇਅ. ਟੀ. ਐੱਮ. ਪੇਮੈਂਟਸ ਬੈਂਕ ਦੇ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਹਨ ਜੋ ਰਿਜ਼ਰਵ ਬੈਂਕ ਲਈ ਇਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਦੋਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਉਠਾਏ ਗਏ ਸਵਾਲਾਂ ਵਿਚ ਸਬੰਧਤ ਦਿਸ਼ਾ-ਨਿਰਦੇਸ਼ਾਂ, ਲੈਣ-ਦੇਣ ਸੁਰੱਖਿਆ, ਵਿੱਤੀ ਸਥਿਰਤਾ, ਖਪਤਕਾਰ ਸੁਰੱਖਿਆ ਉਪਾਅ ਅਤੇ ਉਦਯੋਗ ਨਿਯਮਾਂ ਦੀ ਪੇਅ. ਟੀ. ਐੱਮ. ਨੇ ਉਲੰਘਣਾ ਕੀਤੀ ਹੈ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur