ਬੈਲਜ਼ੀਅਮ ’ਚ ਬਣੀ ਚਾਕਲੇਟ ਬੇਹੱਦ ਖਤਰਨਾਕ, WHO ਨੇ ਦਿੱਤੀ ਕਈ ਰੋਗ ਹੋਣ ਦੀ ਚਿਤਾਵਨੀ

04/29/2022 11:09:39 AM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਬੈਲਜ਼ੀਅਮ ’ਚ ਬਣਨ ਵਾਲੀ ਇਕ ਵਿਸ਼ੇਸ਼ ਕਿਸਮ ਦੀ ਚਾਕਲੇਟ ਬੇਹੱਦ ਖਤਰਨਾਕ ਹੈ ਅਤੇ ਇਹ ਕਈ ਤਰ੍ਹਾਂ ਦੇ ਰੋਗ ਪੈਦਾ ਕਰ ਸਕਦੀ ਹੈ।

ਸੰਗਠਨ ਨੇ ਬਕਾਇਦਾ ਚੇਤਾਵਨੀ ਜਾਰੀ ਕਰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਦੀ ਪੁਸ਼ਟੀ ਵੀ ਕੀਤੀ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦਰਅਸਲ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਬੈਲਜ਼ੀਅਮ ’ਚ ਬਣਨ ਵਾਲੀ ਇਕ ਚਾਕਲੇਟ ’ਚ ਸੈਲਮੋਨੇਲਾ ਨਾਂ ਦਾ ਪਾਇਆ ਜਾਣ ਵਾਲਾ ਜ਼ਹਿਰੀਲਾ ਪਦਾਰਥ ਕਾਫੀ ਖਤਰਨਾਕ ਹੈ। ਇਸ ਨਾਲ ਕਰੀਬ 150 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਮੁੱਖ ਤੌਰ ’ਤੇ 11 ਯੂਰਪੀ ਦੇਸ਼ਾਂ ’ਚ ਹੋਏ ਹਨ।

ਇਹ ਵੀ ਪੜ੍ਹੋ : ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ

ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ

ਸੈਲਮੋਨੇਲਾ ਟਾਈਫਿਮਿਊਰੀਅਮ ਇਕ ਗੈਸਟ੍ਰੋਐਂਟੇਰਾਈਟਿਸ ਪੈਦਾ ਕਰਨਾ ਵਾਲਾ ਰੋਗਜਨਕ ਬੈਕਟੀਰੀਆ ਹੈ। ਡਬਲਯੂ. ਐੱਚ. ਓ. ਨੇ ਦੱਸਿਆ ਕਿ ਇਹ ਚਾਕਲੇਟ ਕਿਵੇਂ ਨੁਕਸਾਨ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ ’ਚ ਮਾਰਚ ’ਚ ਬ੍ਰਿਟੇਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਕ ਬੈਕਟੀਰੀਅਲ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲਣ ਬਾਰੇ ਦੱਸਿਆ।

ਇਸ ਤੋਂ ਬਾਅਦ ਜਦੋਂ ਉੱਥੇ ਜਾਂਚ ਸ਼ੁਰੂ ਹੋਈ ਤਾਂ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਇਸੇ ਸੈਲਮੋਨੇਲਾ ਬੈਕਟੀਰੀਆ ਨਾਲ ਹੋਣ ਵਾਲੀ ਫੂਡ ਪੁਆਈਜਨਿੰਗ ਦੇ ਇਹ ਮਾਮਲੇ ਸਾਹਮਣੇ ਆਏ ਹਨ ਅਤੇ ਫਿਰ ਇਹੀ ਸੈਲਮੋਨੇਲਾ ਬੈਕਟੀਰੀਆ ਬੈਲਜ਼ੀਅਮ ਚਾਕਲੇਟ ’ਚ ਪਾਏ ਗਏ, ਜਿਸ ਕਾਰਨ ਇਹ ਫੈਲ ਰਹੇ ਹਨ।

ਇਹ ਵੀ ਪੜ੍ਹੋ : Twitter ਤੋਂ ਬਾਅਦ 'ਹੁਣ ਕੋਕਾ ਕੋਲਾ ਦੀ ਵਾਰੀ'... Elon Musk ਦਾ ਨਵਾਂ ਟਵੀਟ ਆਇਆ ਸੁਰਖੀਆਂ 'ਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News