ਫੇਸਬੁੱਕ ਨੂੰ ਪਛਾੜ ਇਹ ਕੰਪਨੀ ਬਣੀ ਵਿਸ਼ਵ ਦੀ ਸਭ ਤੋਂ ਕੀਮਤੀ ਸੋਸ਼ਲ ਮੀਡੀਆ ਕੰਪਨੀ

07/28/2020 6:54:13 PM

ਨਵੀਂ ਦਿੱਲੀ — ਚੀਨ ਦੀ ਦਿੱਗਜ ਆਨਲਾਈਨ ਗੇਮਜ਼ ਕੰਪਨੀ ਟੈਨਸੈਂਟ(Tencent) ਅੱਜ ਮਾਰਕੀਟ ਕੈਪ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ। ਉਸਨੇ ਇਹ ਤਮਗਾ ਅਮਰੀਕੀ ਦਿੱਗਜ ਕੰਪਨੀ ਫੇਸਬੁੱਕ ਨੂੰ ਹਰਾ ਕੇ ਹਾਸਲ ਕੀਤਾ। ਚੀਨੀ ਕੰਪਨੀ ਦਾ ਸਟਾਕ ਅੱਜ 4.7% ਵਧ ਕੇ 544.50 ਹਾਂਗਕਾਂਗ ਡਾਲਰ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਜਿਸਦਾ ਬਾਜ਼ਾਰ ਪੂੰਜੀਕਰਣ 5.2 ਲੱਖ ਕਰੋੜ ਹਾਂਗਕਾਂਗ ਡਾਲਰ ਤੱਕ ਪਹੁੰਚ ਗਿਆ। ਡਾਲਰ ਦੇ ਰੂਪ ਵਿਚ ਇਹ ਰਕਮ 670 ਅਰਬ ਡਾਲਰ ਬੈਠਦੀ ਹੈ, ਜਦੋਂ ਕਿ ਫੇਸਬੁੱਕ ਦੀ ਮਾਰਕੀਟ ਕੈਪ 657.83 ਅਰਬ ਡਾਲਰ ਹੈ। ਜੇ ਟੇਨਸੈਂਟ ਦਾ ਸਟਾਕ(ਸ਼ੇਅਰ) 533 ਹਾਂਗਕਾਂਗ ਡਾਲਰ ਦੇ ਭਾਅ 'ਤੇ ਬੰਦ ਹੋ ਜਾਂਦਾ ਹੈ, ਤਾਂ ਇਹ ਵਿਸ਼ਵ ਦੀ ਸੱਤਵੀਂ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ।

ਇਹ ਵੀ ਪੜ੍ਹੋ : ਹੁਣ ਬੀਮਾ ਪਾਲਿਸੀ ਧਾਰਕਾਂ 'ਤੇ ਪਈ ਹੈਕਰਾਂ ਦੀ ਨਜ਼ਰ, ਇਸ ਤਰ੍ਹਾਂ ਕਰ ਰਹੇ ਨੇ ਧੋਖਾਧੜੀ

ਦੋ ਹਫ਼ਤੇ ਪਹਿਲਾਂ ਚੀਨ ਦੀ ਦਿੱਗਜ ਈ-ਕਾਮਰਸ ਕੰਪਨੀ ਅਲੀਬਾਬਾ ਨੇ ਫੇਸਬੁੱਕ ਨੂੰ ਪਛਾੜ ਕੇ ਵਿਸ਼ਵ ਦੀ ਛੇਵੀਂ ਸਭ ਤੋਂ ਕੀਮਤੀ ਕੰਪਨੀ ਦਾ ਤਮਗਾ ਹਾਸਲ ਕੀਤਾ ਸੀ। ਅਲੀਬਾਬਾ ਦੀ ਲਗਭਗ 673 ਅਰਬ ਡਾਲਰ ਦੀ ਮਾਰਕੀਟ ਕੈਪ ਹੈ। ਅਮਰੀਕੀ ਟੈਕਨੋਲੋਜੀ ਅਤੇ ਇੰਟਰਨੈਟ ਕੰਪਨੀਆਂ ਨੇ ਲੰਬੇ ਸਮੇਂ ਤੋਂ ਦੁਨੀਆ ਉੱਤੇ ਰਾਜ ਕੀਤਾ। ਪਰ ਹਾਲ ਹੀ ਦੇ ਸਾਲਾਂ ਵਿਚ ਨਵੀਨਤਾ ਅਤੇ ਤਕਨਾਲੋਜੀ ਦੇ ਹਰ ਖੇਤਰ ਵਿਚ ਚੀਨ ਦਾ ਦਬਦਬਾ ਹੈ।

ਇਹ ਵੀ ਪੜ੍ਹੋ : ਯਾਤਰਾ ਹੋਵੇਗੀ ਹੋਰ ਸੁਰੱਖਿਅਤ, ਰੇਲਵੇ ਵਿਭਾਗ ਲੈ ਕੇ ਆ ਰਿਹੈ 20 ਨਵੇਂ ਇਨੋਵੇਸ਼ਨਸ(Video)

ਮਾਹਰਾਂ ਦੀ ਰਾਏ

ਐਵਰਬ੍ਰਾਈਟ ਸਨ ਹੁੰਗ ਕਾਈ ਵਿਖੇ ਵੈਲਥ ਮੈਨੇਜਮੈਂਟ ਸਟ੍ਰੈਟਜਿਸਟ ਕੇਨੀ ਵੇਨ ਨੇ ਕਿਹਾ ਕਿ ਚੀਨ ਦੀ ਜੀਡੀਪੀ ਵੱਧ ਰਹੀ ਹੈ। ਨਤੀਜੇ ਵਜੋਂ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਚੀਨੀ ਕੰਪਨੀਆਂ ਦੇ ਨਾਂ ਸਿਖਰ ਦੀਆਂ 10 ਜਾਂ ਚੋਟੀ ਦੀਆਂ 100 ਕੰਪਨੀਆਂ ਵਿਚ ਦੇਖਣ ਨੂੰ ਮਿਲ ਸਕਦੇ ਹਨ। ਇਹ ਦੌਰ ਲੰਬੇ ਸਮੇਂ ਤੱਕ ਜਾਰੀ ਰਹੇਗਾ। ਪਰ ਕੋਵਿਡ-19 ਲਾਗ ਅਤੇ ਅਮਰੀਕਾ-ਚੀਨ ਵਿਚਾਲੇ ਵਿਗੜ ਰਹੇ ਸੰਬੰਧਾਂ ਕਾਰਨ ਸਥਿਤੀ ਗੁੰਝਲਦਾਰ ਹੋ ਸਕਦੀ ਹੈ।

ਇਹ ਵੀ ਪੜ੍ਹੋ : ਚੀਨ ਨੂੰ ਇਕ ਹੋਰ ਝਟਕਾ, ਜੂਮ ਭਾਰਤ ’ਚ ਸ਼ਿਫਟ ਕਰ ਸਕਦੀ ਹੈ ਆਪਣਾ ਕਾਰੋਬਾਰ

Harinder Kaur

This news is Content Editor Harinder Kaur