5G ਸਮਾਰਟਫੋਨ ਸੈਗਮੈਂਟ ’ਚ ਸੈਮਸੰਗ ਨੂੰ ਜ਼ਬਰਦਸਤ ਟੱਕਰ ਦੇ ਰਹੀਆਂ ਚੀਨੀ ਕੰਪਨੀਆਂ

06/23/2021 5:02:22 PM

ਗੈਜੇਟ ਡੈਸਕ– ਦੁਨੀਆ ਭਰ ’ਚ ਹੁਣ ਲੋਕਾਂ ਨੇ 5ਜੀ ਸਮਾਰਟਫੋਨ ਖ਼ਰੀਦਣੇ ਸ਼ੁਰੂ ਕਰ ਦਿੱਤੇ ਹਨ। ਭਲੇ ਹੀ ਅਜੇ 5ਜੀ ਨੈੱਟਵਰਕ ਸ਼ੁਰੂ ਨਹੀਂ ਹੋਇਆ ਪਰ 5ਜੀ ਸਮਾਰਟਫੋਨਾਂ ਦੀ ਵਿਕਰੀ ’ਚ ਵਾਧਾ ਹੋ ਰਿਹਾ ਹੈ। ਇਨ੍ਹੀ ਦਿਨੀਂ ਸੈਮਸੰਗ ਨੂੰ 5ਜੀ ਸਮਾਰਟਫੋਨ ਸੈਗਮੈਂਟ ’ਚ ਚੀਨੀ ਕੰਪਨੀਆਂ ਓਪੋ, ਵੀਵੋ ਅਤੇ ਸ਼ਾਓਮੀ ਕੋਲੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ। ਮਾਰਕੀਟ ਰਿਸਰਚ ਕੰਪਨੀ ਦੀ ਰਣਨੀਤੀ ਵਿਸ਼ਲੇਸ਼ਕ ਦੀ ਰਿਪੋਰਟ ਮੁਤਾਬਕ, ਇਸ ਸਾਲ ਦੀ ਪਹਿਲੀ ਤਿਮਾਹੀ ’ਚ ਸੈਗਮੈਂਟ ਨੂੰ ਇਸ ਲਿਸਟ ’ਚ ਚੌਥਾ ਸਥਾਨ ਮਿਲਿਆ ਹੈ, ਉਥੇ ਹੀ ਚੀਨੀ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਲਿਸਟ ’ਚ ਸੈਮਸੰਗ ਤੋਂ ਅੱਗੇ ਹਨ। ਫਿਲਹਾਲ, ਐਪਲ ਇਸ ਲਿਸਟ ’ਚ ਪਹਿਲੇ ਸਥਾਨ ’ਤੇ ਹੀ ਹੈ। 

ਸੈਮਸੰਗ ਇਲੈਕਟ੍ਰੋਨਿਕਸ ਦਾ ਇਸ ਸਾਲ 5ਜੀ ਸਮਾਰਟਫੋਨ ਬਾਜ਼ਾਰ ’ਚ 13 ਫੀਸਦੀ ਦਾ ਮਾਰਕੀਟ ਸ਼ੇਅਰ ਹੈ, ਐਪਲ ਦਾ ਮਾਰਕੀਟ ਸ਼ੇਅਰ 31 ਫੀਸਦੀ ਹੈ, ਉਥੇ ਹੀ ਓਪੋ, ਵੀਵੋ ਅਤੇ ਸ਼ਾਓਮੀ ਦਾ ਕੁਲ ਮਿਲਾ ਕੇ 39 ਫੀਸਦੀ ਮਾਰਕੀਟ ਸ਼ੇਅਰ ਹੈ। 

ਪਿਛਲੇ ਸਾਲ ਵੀ ਐਪਲ 29.8 ਫੀਸਦੀ ਮਾਰਕੀਟ ਸੇਅਰ ਨਾਲ ਪਹਿਲੇ ਸਥਾਨ ’ਤੇ ਰਹੀ ਹੈ,  ਉਥੇ ਹੀ ਓਪੋ 15.8 ਫੀਸਦੀ ਨਾਲ ਦੂਜੇ ਸਥਾਨ ’ਤੇ ਅਤੇ ਵੀਵੋ 14.3 ਫੀਸਦੀ ਨਾਲ ਤੀਜੇ ਸਥਾਨ ’ਤੇ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸ਼ਾਓਮੀ 12.2 ਫੀਸਦੀ ਨਾਲ ਪੰਜਵੇ ਸਥਾਨ ’ਤੇ ਰਹੀ ਹੈ। ਸੈਮਸੰਗ ਨੇ 17 ਮਿਲੀਅਨ 5ਜੀ ਸਮਾਰਟਫੋਨ ਵੇਚ ਕੇ ਚੌਥਾ ਸਥਾਨ ਹਾਸਲ ਕੀਤਾ ਹੈ। 

Rakesh

This news is Content Editor Rakesh