ਚੀਨੀ ਅਰਬਪਤੀ ਨੇ ਅਡਾਨੀ ਨੂੰ ਪਛਾੜਿਆ, ਬਣੇ ਏਸ਼ੀਆ ਦੇ ਦੂਜੇ ਸਭ ਤੋਂ ਰੱਈਸ ਵਿਅਕਤੀ, ਜਾਣੋ ਕੁੱਲ ਜਾਇਦਾਦ

06/05/2023 1:16:26 PM

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਅਮੀਰਾਂ ਦੀ ਸੂਚੀ 'ਚ ਥੋੜ੍ਹਾ ਹੋਰ ਹੇਠਾਂ ਚਲੇ ਗਏ ਹਨ, ਜਿਸ ਕਾਰਨ ਉਨ੍ਹਾਂ ਤੋਂ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਖੋਹ ਲਿਆ ਗਿਆ ਹੈ। ਗੌਤਮ ਅਡਾਨੀ ਹੁਣ ਬਲੂਮਬਰਗ ਅਰਬਪਤੀਆਂ ਦੇ ਸੂਚਕਾਂਕ ਵਿੱਚ 18ਵੇਂ ਤੋਂ 19ਵੇਂ ਸਥਾਨ 'ਤੇ ਖਿਸਕ ਗਏ ਹਨ ਅਤੇ ਚੀਨ ਦੇ ਅਰਬਪਤੀ ਝੋਂਗ ਸ਼ਾਨਸ਼ਾਨ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

ਚੀਨ ਦੇ ਇਸ ਅਰਬਪਤੀ ਨੇ ਗੌਤਮ ਅਡਾਨੀ ਨੂੰ ਪਛਾੜਿਆ
ਚੀਨ ਦੇ ਅਰਬਪਤੀ ਝੋਂਗ ਸ਼ਾਨਸ਼ਾਨ 62.4 ਅਰਬ ਡਾਲਰ ਦੀ ਕੁੱਲ ਸੰਪਤੀ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 18ਵੇਂ ਸਥਾਨ 'ਤੇ ਪਹੁੰਚ ਗਏ ਹਨ ਅਤੇ ਪਿਛਲੇ ਹਫ਼ਤੇ ਉਹਨਾਂ ਦੀ ਜਾਇਦਾਦ ਵਿੱਚ 1.18 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਵਿੱਚ ਇਸ ਸਮੇਂ 662 ਲੱਖ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਉਹ 18ਵੇਂ ਸਥਾਨ ਤੋਂ 19ਵੇਂ ਸਥਾਨ 'ਤੇ ਖਿਸਕ ਗਏ ਹਨ। 

ਇਹ ਵੀ ਪੜ੍ਹੋ : ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਚੋਟੀ ਦੇ 20 ਅਮੀਰਾਂ ਵਿੱਚ ਸਿਰਫ਼ 3 ਏਸ਼ੀਆਈ 
ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਇਸ ਸਮੇਂ ਏਸ਼ੀਆ ਦੇ ਤਿੰਨ ਅਰਬਪਤੀ ਹਨ ਅਤੇ ਸਭ ਤੋਂ ਪਹਿਲਾਂ ਨਾਮ ਮੁਕੇਸ਼ ਅੰਬਾਨੀ ਦਾ ਆਉਂਦਾ ਹੈ, ਜੋ 13ਵੇਂ ਸਥਾਨ 'ਤੇ ਹਨ। ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 84.6 ਬਿਲੀਅਨ ਡਾਲਰ ਹੈ ਅਤੇ ਪਿਛਲੇ ਹਫ਼ਤੇ ਉਹਨਾਂ ਦੀ ਸੰਪੱਤੀ ਵਿੱਚ ਵੀ ਗਿਰਾਵਟ ਆਈ ਹੈ। ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ 166 ਮਿਲੀਅਨ ਡਾਲਰ ਦੀ ਕਮੀ ਆਈ ਹੈ। ਇਸ ਤਰ੍ਹਾਂ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਵਿੱਚ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ, ਝੌਂਗ ਸ਼ੰਸ਼ਾਨ 18ਵੇਂ ਸਥਾਨ 'ਤੇ ਅਤੇ ਗੌਤਮ ਅਡਾਨੀ 19ਵੇਂ ਸਥਾਨ 'ਤੇ ਹਨ ਅਤੇ ਇਹ ਤਿੰਨੇ ਅਰਬਪਤੀਆਂ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਹਾਲਾਂਕਿ ਏਸ਼ੀਆਈ ਅਮੀਰਾਂ ਦੀ ਗੱਲ ਕਰੀਏ ਤਾਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਨੰਬਰ ਵਨ ਅਮੀਰਾਂ ਦੀ ਸਥਿਤੀ 'ਤੇ ਕਾਬਜ਼ ਹਨ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

rajwinder kaur

This news is Content Editor rajwinder kaur